ਸਾਡੀ ਜ਼ਿੰਦਗੀ ਦਾ ਕੀਮਤੀ ਸਮਾਂ ਯਾਰੋ ਉਹ ਖਰਚ ਗਏ,
ਜਦੋ ਦਿਲ ਕੀਤਾ ਬੇਝਿਜ਼ਕ ਯਾਰੋ ਉਹ ਸਾਨੂੰ ਵਰਤ ਗਏ,
ਸਾਡੀ ਜ਼ਿਦਗੀ ਚ ਆਉਣ ਦੀਆਂ ਸ਼ਰਤਾਂ ਲੱਖ ਰੱਖੀਆਂ,
ਜਦੋ ਜ਼ਿੰਦਗੀ ਚੋ ਗਏ ਯਾਰੋ ਬਿਨਾਂ ਦੱਸੇ ਬੇ ਸ਼ਰਤ ਗਏ,
ਮੇਰੇ ਦਿਲ ਨਾਲ ਖੇਡਦੇ ਖੇਡਦੇ ਹੀ ਉਹ ਜਵਾਨ ਹੋ ਗਏ,
ਦਿਲ ਤੋੜਦਿਆਂ ਹੀ ਯਾਰੋ ਉਹ ਅਪਣੇ ਘਰ ਪਰਤ ਗਏ,
ਜਦੋ ਲੋੜ ਸੀ ਸਾਡੀ ਹਰ ਪਲ ਸਾਡੇ ਕਰੀਬ ਆਉਂਦੇ ਗਏ,
ਜਦੋ ਦਿਲ ਭਰ ਗਿਆ ਯਾਰੋ ਉਹ ਸਾਥੋਂ ਪਰਾਂ ਸਰਕ ਗਏ...

Leave a Comment