ਜੇ ਤੂੰ ਮਿਲਦੀ ਨਾਲ ਫਕੀਰੀ ਦੇ
ਮੈਂ ਚੋਲਾ ਫਕੀਰੀ ਦਾ ਪਾ ਜਾਂਦਾ
ਜੇ ਤੂੰ ਮਿਲਦੀ ਵਿੱਚ ਅਸਮਾਨਾ ਦੇ
ਮੈਂ ਪੰਛੀ ਬਣ ਕੋਈ ਆ ਜਾਂਦਾ
ਜੇ ਤੂੰ ਰਾਹੀ ਹੁੰਦੀ ਮੇਰੀਆਂ ਰਾਹਾਂ ਦੀ
ਧੂੜ ਬਣ ਰਾਹਾਂ 'ਚ ਸਮਾ ਜਾਂਦਾ
ਕਾਸ਼!, ਜਿੰਦ ਬੇਚ ਕੇ ਵੀ ਤੂੰ ਮਿਲ ਜਾਂਦੀ
ਆਪਣੀ ਜਿੰਦ ਵੀ ਲੇਖੇ ਲਾ ਜਾਂਦਾ....
 

Leave a Comment