ਚਿੰਤਾ ਵਰਗੀ ਪੀੜ ਨਹੀ,
ਵਹਿਮ ਜਿਹਾ ਕੋਈ ਰੋਗ ਨਹੀ,
ਜੋਬਨ ਵਰਗੀ ਰੁੱਤ ਨਾ ਕੋਈ,
ਗੁਣ ਵਰਗੀ ਕੋਈ ਮਾਇਆ ਹੈ ਨੀ,
ਹਰਖ ਤੋਂ ਮਾਰੂ ਜਹਿਰ ਨਹੀ,
ਜਿਸ ਥਾਂ ਵਸੇ ਯਾਰ ਮੇਰਾ,
ਉਸ ਥਾਂ ਵਰਗਾ ਕੋਈ ਸ਼ਹਿਰ ਨਹੀ...

ਪੱਥਰ ਜਿਹਾ ਕਠੋਰ ਨਹੀ
ਤੇ ਫੁੱਲਾ ਜਿਹਾ ਕੋਈ ਨਰਮ ਨਹੀ,
#ਮਹਿਕ ਨਹੀ ਕਸਤੂਰੀ ਵਰਗੀ,
ੳੁਸ ਦਾ ਕੋਈ ਧਰਮ ਨਹੀ,
#ਯਾਰੀ ਵਿਗੜ ਕੇ ਪੈ ਜੇ ਦੁਸ਼ਮਣੀ,
ਇਸ ਤੋਂ ਵੱਡਾ ਵੈਰ ਨਹੀ,
ਜਿਸ ਥਾਂ ਵਸੇ ਯਾਰ ਮੇਰਾ,
ਉਸ ਥਾਂ ਵਰਗਾ ਕੋਈ #ਸ਼ਹਿਰ ਨਹੀ...

Leave a Comment