ਲੱਗਿਆ ਵੀਜ਼ਾ ਬਾਹਰ ਦਾ, ਸੀ ਹੋਈ ਖ਼ੁਸ਼ੀ ਬੜੀ,
ਮੂਸਾ ਭੱਜਿਆ ਮੌਤ ਤੋਂ, ਪਰ ਮੌਤ ਸੀ ਅੱਗੇ ਖੜ੍ਹੀ,
ਔਖੇ ਹੋ ਸੀ ਪੁੱਤ ਭੇਜਿਆ, ਬਾਹਰਲੇ ਦੇਸ਼ ਪੜ੍ਹਾਉਣ ਨੂੰ,
ਉਹ ਨੇ ਸਾਨੂੰ ਸੱਦ ਲਿਆ, ਬੁੱਢੇ ਵਾਰੇ ਹੱਡ ਤੁੜਵਾਉਣ ਨੂੰ,
ਆਪ ਤੇ ਬਣਕੇ ਬਾਊ ਦੋਨੇਂ, ਤੁਰ ਪਾਰਟੀਆਂ ਤੇ ਜਾਂਦੇ,
ਅਸੀਂ ਦਿਨ ਸਾਰਾ, ਪੋਤੇ ਪੋਤੀਆਂ ਰਹੀਏ ਖਿਡਾਉਂਦੇ,
ਖ਼ਰਚੇ ਦੀ ਦੱਸ ਮਜਬੂਰੀ , ਸਾਥੋਂ ਕੰਮ ਕਰਵਾਉਂਦੇ,
ਆਏ ਸੀ ਨੂੰਹ ਦੀਆਂ ਪੱਕੀਆਂ ਨੂੰ, ਅੱਜ ਪਕਾ ਕੇ ਆਪ ਖਵਾਉਂਦੇ,
ਨਾ ਕੋਈ ਸਾਡੀ ਸੁਣਦਾ ਏਥੇ, ਨਾ ਸਾਨੂੰ ਕੋਈ ਬੁਲਾਵੇ,
ਜਿੱਥੇ ਸਾਰੀ ਉਮਰ ਗੁਜ਼ਾਰੀ, ਉਹ ਪੰਜਾਬ ਹੈ ਚੇਤੇ ਆਵੇ....

Leave a Comment