ਕਦੀ ਡੁੱਬਦੇ ਰਹੇ, ਕਦੀ ਤਰਦੇ ਰਹੇ
ਇੰਝ ਪੀੜਾਂ ਸਫਰ ਦੀਆਂ ਕਰਦੇ ਰਹੇ
ਜ਼ਿੰਦਗੀ ਨੂੰ ਦਾਅ ਤੇ ਲਾਉਣ ਪਿੱਛੋਂ
ਕਦੀ ਜਿੱਤਦੇ ਰਹੇ ਕਦੀ ਹਰਦੇ ਰਹੇ
ਆਸਾਂ ਦੇ ਜੋ ਤਾਜ-ਮਹਲ ਸੀ ਉਸਾਰੇ
ਕੁਝ ਢਹਿੰਦੇ ਰਹੇ ਕੁਝ ਖਰਦੇ ਰਹੇ
ਜਦ ਵੀ ਪੁੱਛੀ ਆਣ ਮੌਤ ਨੇ ਰਜ਼ਾਮੰਦੀ
ਅਸੀਂ ਹਾਮੀ ਜੀਣ ਲਈ ਭਰਦੇ ਰਹੇ
ਆਪਣੀ ਆਪ ਘੜੀ ਤਕਦੀਰ ਉੱਤੇ
ਕਦੀ ਮਾਣ ਕੀਤਾ ਕਦੀ ਡਰਦੇ ਰਹੇ...

Leave a Comment