ਮੜ੍ਹੀਆਂ ਦੇ ਵਿਚ ਚਾਨਣ ਅਤੇ ਸ਼ਹਿਰਾਂ ਦੇ ਵਿਚ ਹਨੇਰਾ,
ਕਾਲਖ ਵਰਗੀਆਂ ਰਾਤਾਂ ਵਿਚ ਹੋਇਆ ਏ ਗੁੰਮ ਸਵੇਰਾ !
ਕੌਣ ਹੈ ਤੂੰ ਤੇ ਕਿਧਰੋਂ ਆਇਆ ਕੁਝ ਤਾਂ ਦੱਸ ਕੇ ਜਾਵੀਂ,
ਜਿੰਦਗੀ ਦੇ ਫੋਲੇ ਮੇਥੋ ਵਰਕੇ ਕੀ ਰਿਸ਼ਤਾ ਤੇਰਾ ਤੇ ਮੇਰਾ !

ਅੱਜ ਖਾਮੋਸ਼ੀ ਦੇ ਵਿਚ ਤੇਰੇ ਨੈਣੋਂ ਬੱਦਲ ਕਿਉਂ ਨੇ ਵਰਦੇ ਦੱਸੀ
ਆਪਣਾ ਆਪ ਪਹਿਚਾਣ ਬੋਲ ਕਿਵੇਂ ਭਜਾ ਖੁਸੀਆ ਦਾ ਲਾਵੇਰਾ !
ਗ਼ਮ ਦੀ ਰੱਥ ਤੇ ਬਹਿ ਕੇ ਕਿਉਂ ਲੰਮੀਆਂ ਵਾਟਾਂ ਤਹਿ ਕਰਦਾ
ਵੱਸ ਲਗੇ ਤਾ ਟੋਹ ਕੇ ਵੇਖੀਂ ਕਿਸੇ ਦੇ ਹੱਸਿਆ ਦਾ ਬਨੇਰਾ !

ਸੋਚਾਂ ਦਾ ਗਲ ਘੁੱਟ ਕੇ ਬੇਫਿਕਰਿਆ ਵਾਂਗੂ ਜੀਣਾ ਸਿਖਲੇ
ਸੁੱਤੇ ਵਕਤ ਵੀ ਜਾਗ ਆਉਣਗੇ ਪਰ ਰੱਖਣਾ ਪਊ ਥੋੜਾ ਜੇਰਾ !

Leave a Comment