ਇਕ ਦਿਨ ਮੈਨੂੰ ਸੁਪਨਾ ਆਇਆ
ਚੰਗਾ ਨਈ ਭਿਆਨਕ ਆਇਆ,
ਮੈ ਸੀ ਤੁਰਿਆ ਜਾਂਦਾ ਰਾਹ ਤੇ
ਕਿਸੇ ਨੇ ਹੋਕਾ ਮਾਰ ਬੁਲਾਇਆ,

ਮਰਦੀ ਹੋਈ ਇਕ ਰੂਹ ਮੈ ਦੇਖੀ
ਜਦ ਮੈ ਪਿੱਛੇ ਮੁੜ ਕੇ ਆਇਆ,
ਉਸ ਨੇ ਮੈਨੂੰ ਹਾੜਾ ਪਾਇਆ
ਸੁਣ ਕੇ ਮੇਰਾ ਮਨ ਭਰ ਆਇਆ,

ਕਹਿੰਦੀ ਭੁੱਲ ਗਏ ਮੈਨੂੰ ਮੇਰੇ ਵਾਰਸ
ਮੈ ਕੀ ਸੀ ਅੈਸਾ ਕੁਫਰ ਕਮਾਇਆ,
ਅੱਖਾਂ 'ਚ ਹੰਝੂ ਮੈ ਸੀ ਬੇਜਵਾਬ
ਕੀ ਦਸਾਂ ਕੈਸਾ ਉਸਨੇ ਦਰਦ ਜਗਾਇਆ,

ਹੁਣ ਪੁਛੋਗੇ ਤੁਸੀ ਸਾਰੇ ਉਹ ਕੌਣ ਸੀ
ਜਿਸਨੇ ਅੈਸਾ ਤੈਨੂੰ ਤਰਲਾ ਪਾਇਆ,
ਉਹ ਮਾਂ ਸੀ ਮਾਂ ਬੋਲੀ ਪੰਜਾਬੀ
ਉਹ ਮਾਂ ਸੀ ਮਾਂ ਬੋਲੀ #ਪੰਜਾਬੀ!!!

Leave a Comment