ਮੇਰੇ ਜ਼ੁਰਮਾ ਦਾ ਰੱਬ ਐਸਾ ਫੈਸਲਾ ਸੁਨਾਵੇ,
ਹੋਵਾਂ ਆਖਰੀ ਸਾਹਾਂ ਤੇ, ਉਹ ਮਿਲਨ ਮੈਨੂੰ ਆਵੇ,
ਮੇਰੇ ਸੀਨੇ ਓੁਤੋ ਪਏ ਹੋਣ ਜ਼ਖਮ ਹਜ਼ਾਰ,
ਮੇਰਾ ਦੇਖ-ਦੇਖ ਹਾਲ ਉਹ ਦੀ ਅੱਖ ਭਰ ਆਵੇ,

ਮੈਨੂੰ ਬੁੱਕਲ 'ਚ ਲੈ ਕੇ ਭੁੱਬਾ ਮਾਰ-ਮਾਰ ਰੋਵੇ,
ਬੱਸ ਮੇਰੇ ਉਤੇ ਅੱਜ ਐਨਾ ਹੱਕ ਉਹ ਜਤਾਵੇ,
ਪਹਿਲਾ ਰੁਸਦੀ ਸੀ ਜਿਵੇਂ ਗੱਲ-ਗੱਲ ਉਤੇ,
ਅੱਜ ਫਿਰ ਕਿਸੇ ਗੱਲੋ ਰੱਬਾਂ ਉਹ ਰੁਸ ਜਾਵੇ,

ਫੇਰ ਰੋਂਦੀ-ਰੋਂਦੀ ਕਹੇ ਤੈਨੂੰ ਕਦੇ ਨੀ ਬੁਲਾਉਣਾ,
ਉਹ ਦਾ ਸੁਨ ਕੇ ਜਵਾਬ ਮੇਰਾ ਦਿਲ ਟੁੱਟ ਜਾਵੇ,
ਇਹੇ ਕਰਮਾ ਦੀਆਂ ਖੇਡਾ ਉਹ ਨੂੰ ਕਿਵੇਂ ਸਮਝਾਵਾਂ,
ਉਹ ਨੂੰ ਛੱਡ ਕੇ ਮੈਂ ਜਾਵਾਂ ਮੇਰਾ ਦਿਲ ਵੀ ਨਾ ਚਾਵੇ,

ਉਹਨੂੰ ਵੇਖ ਕੇ ਲੰਗ ਜਾਵੇ ਮੇਰੀ ਸਾਰੀ ਉਮਰ,
ਬੱਸ ਮੇਰਾ ਅਖੀਰੀ ਸਾਹ ਐਨਾ ਲੰਮਾ ਹੋ ਜਾਵੇ,
ਕੁਝ ਪਲ ਰਵਾਂ ਉਹਦੀਆਂ ਬਾਹਾਂ ਦੀ ਕੈਦ 'ਚ,
ਮੈਨੂੰ ਮੌਤ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ..

Leave a Comment