ਸੁਪਨੇ ਚ ਮਿਲਿਆ ਹਾਣ ਦਾ ਹਾਣੀ,
ਉਹੀ ਨਖਰੇ ਹੁਸਨ ਦੀ ਰਾਣੀ,  ਬਿਲਕੁਲ ਨਾ ਬਦਲੀ ਉਹ ਮਰਜਾਣੀ...

ਸੁੱਤੇ ਪਏ ਦੇ ਸਰਾਣੇ ਯਾਦ ਰੱਖਕੇ,
ਅੱਖਾ ਮੇਰੀਆ ਚ ਤੱਕ ਕੇ ਕਹਿੰਦੀ ਤੈਥੋ ਦੂਰ ਨੀ ਹੁਣ ਜਾਣਾ,
ਖੋਲੀਆ ਅੱਖਾ ਵਰਤ ਗਿਆ ਭਾਣਾ, ਜਾਣ-ਬੁੱਝ ਸਤਾਉਣਾ ਮੈਨੂੰ,
ਇਹ ਉਹਦੀ ਆਦਤ ਪੁਰਾਣੀ,  ਸੁਪਨੇ ਚ ਮਿਲਿਆ ਹਾਣ ਦਾ ਹਾਣੀ,
ਉਹੀ ਨਖਰੇ ਹੁਸਨ ਦੀ ਰਾਣੀ, ਬਿਲਕੁਲ ਨਾ ਬਦਲੀ ਉਹ ਮਰਜਾਣੀ...

ਕਹਿੰਦੀ ਲੈਣ ਤੈਥੋ ਆਖਰੀ ਵਿਦਾ ਆਈ ਮੈ,
ਤੈਥੋਂ ਜਾਨ ਵਾਰਨ ਦੀ ਦੇਖ ਜੁਬਾਨ ਪੁਗਾਈ ਮੈ,
ਅਸੀਂ ਵੀ ਆਖਿਆ ਅਸੀ ਵੀ ਨਾ ਵਾਅਦਿਆ ਤੋ ਨਾ ਡੋਲਾਂਗੇ,
ਆਖਰੀ ਸੀ ਰਾਤ ਨਾ ਸੁਬਾਹ ਅੱਖ ਖੋਲਾਗੇ,
ਮੈਨੂੰ ਸੀ ਦਿੰਦੀ ਹੋਸਲਾ, ਭਾਵੇਂ ਖੁਦ ਦੀਆ ਅੱਖਾ ਚ ਸੀ ਪਾਣੀ,
ਸੁਪਨੇ ਚ ਮਿਲਿਆ ਹਾਣ ਦਾ ਹਾਣੀ,
ਉਹੀ ਨਖਰੇ ਹੁਸਨ ਦੀ ਰਾਣੀ, ਬਿਲਕੁਲ ਨਾ ਬਦਲੀ ਉਹ ਮਰਜਾਣੀ...

Leave a Comment