ਮੈਂ ਖੜਾ ਚੌਂਕ ਵਿੱਚ ਰਹਿਨਾ ਆਂ ਤੇਰੀ ਇਕ ਦੀਦ ਦਾ ਮਾਰਾ ਨੀ
2:18 ਤੇ ਤੇਰੀ ਵੈਨ ਆਵੇ 2:25 ਵਾਲੀ ਮੈਂ ਚੜ ਜਾਵਾਂ ਨੀ,
ਮੈਨੂੰ ਦੇਖ ਕਿ ਨੀਵੀਂ ਪਾ ਲੈਂਦੀ ਮੁੜ ਸਿਰ ਉਪਰ ਨੂੰ ਚੁੱਕਦੀ ਨਈਂ, 
ਨਿੱਤ ਗੱਡੀ ਵਿਚ ਬੈਠ ਕੋਲੋਂ ਲੰਘ ਜਾਨੀ ਏ ਨੀ ਮੈਨੂੰ ਤੱਕਦੀ ਵੀ ਨਈਂ

ਮਹੀਨਾ ਸੀ ਮਾਰਚ ਦਾ ਤੇ 14 ਸੀ ਤਰੀਕ ਨੀ ਦਿਨ ਵੀਰਵਾਰ ਨੂੰ ਵੱਖ ਹੋਏ
ਦੋ ਸਰੀਰ ਨੀ ਦਿਲ ਤਾਂ ਤੇਰਾ ਕਰਦਾ ਏ ਆਕੜ ਵਿਚ ਹਾਂ ਮੈਨੂੰ ਕਰਦੀ ਨਈਂ,
ਨਿਤ ਗੱਡੀ ਵਿੱਚ ਬੈਠ ਕੋਲੋਂ ਲੰਘ ਜਾਨੀ ਏ ਨੀ ਮੈਨੂੰ ਤੱਕਦੀ ਵੀ ਨਈਂ
ਖੇਡੇ ਸੀ ਜੋ ਰਲ ਦਿਨ ਹੋਣੇ ਤੈਨੂੰ ਯਾਦ ਨੀ ਲੜਨਾ ਤੇਰਾ ਗੱਲ ਗੱਲ ਉੱਤੇ
ਮੈਂ ਕਿਵੇਂ ਦੇਵਾਂ ਭੁਲਾ ਨੀ ਗੁੱਸੇ ਨਾਲ ਮੈਨੂੰ ਵੇਂਹਦੀ ਏਂ ਕਦੇ ਪਿਆਰ ਵਾਲੀ ਨੀਂਹ ਰੱਖਦੀ ਨਈਂ
ਨਿਤ ਗੱਡੀ ਵਿੱਚ ਬੈਠ ਕੋਲੋਂ ਲੰਘ ਜਾਨੀ ਏਂ ਨੀ ਮੈਨੂੰ ਤੱਕਦੀ ਨਈਂ

ਜਦ ਸ਼ਹਿਰ ਨੂੰ ਗੇੜਾ ਲਾਉਂਦਾ ਨੀ ਪਿੰਡ ਤੇਰੇ ਫੇਰਾ ਪਾੳਂਦਾ ਨੀ
'ਪਵਨ' ਰਾਹਾਂ ਤੇਰਿਆਂ ਵਿੱਚ ਖੜਦਾ ਏ ਪਰ ਗੱਲ ਉਹਦੀ ਬਣਦੀ ਨਈਂ,
ਨਿਤ ਗੱਡੀ ਵਿੱਚ ਬੈਠ ਕੋਲੋਂ ਲੰਘ ਜਾਨੀ ਏਂ ਨੀ ਮੈਨੂੰ ਤੱਕਦੀ ਵੀ ਨਈਂ...

Leave a Comment