ਕੁਝ ਪੱਟ ਦਿੱਤੇ ਇਥੇ ਫੈਸ਼ਨ ਨੇ
ਕਈ ਪੱਟ ਦਿੱਤੇ ਯਾਰ ਹਸੀਨਾ ਨੇ
ਮਾਇਆ ਮੋਹ ਨੇ ਹੈ ਜਾਲ ਪਾਇਆ
ਮਰਵਾ ਦਿੱਤੇ ਭਰਾ ਭਰਾਵਾਂ ਤੋ ਜਮੀਨਾਂ ਨੇ
.
ਕੁਝ ਲੋਕ ਮਾੜੇ ਤੇ ਕੁਝ ਅਸੀਂ ਆਪ ਮਾੜੇ
ਰਲ ਮਾੜਿਆਂ ਦੇ ਨਾਲ ਹੋਇਆ ਰੱਬ ਮਾੜਾ
ਬੰਦਾ ਲੱਗੇ ਨਾ ਜੇ ਤੀਵੀਂ ਪਿਛੇ ਕਦੇ "ਪਿੰਦਰਾ"
ਕਦੇ ਹੋਵੇ ਨਾ ਵੱਸਦੇ ਘਰਾਂ ਵਿੱਚ ਉਜਾੜਾ
.
ਕੀ ਹੈਸੀਅਤ ਏ ਬੰਦੇ ਦੀ ਰੱਬ ਅੱਗੇ
ਲੋਕੀਂ ਰੱਬ ਨੂੰ ਡੱਬ ਇਥੇ ਦੱਸੀ ਜਾਂਦੇ
ਜਿਹੜੇ ਬੁੱਕਾ ਚ ਪੀ ਕੇ ਦੁੱਧ ਪਲਣ ਸਪੋਲੀਏ
ਬਣ ਕੇ ਨਾਗ ਓਹੀ ਓਹਨਾ ਨੂੰ ਡੱਸੀ ਜਾਂਦੇ
.
ਸਭ ਲੋਕ ਦਿਖਾਵਾ ਝੂਠ ਦਾ ਕਰਦੇ ਨੇ
ਵਾਰ ਵਾਰ ਨਾ ਕਿਸੇ ਨੇ ਸਚ ਕਹਿਣਾ
ਲੱਗੇ ਰਹੇ ਜੇ ਝੂਠੀਆਂ ਸ਼ੌਰਤਾਂ ਪਿਛੇ
ਪੱਲੇ ਇੱਕ ਦਿਨ ਸਾਡੇ ਨਾ ਕੱਖ ਰਹਿਣਾ

Leave a Comment