ਚਿਹਰੇ ਉੱਤੇ ਖੁਸ਼ੀ ਪਰ ਅੱਖਾਂ ਭਿੱਜ ਜਾਦੀਆ ਨੇ,
ਕੱਲੀ ਬਹਿ ਕਿ ਜਦੋਂ ਕਦੇ "ਸ਼ਾਇਰੀ" ਮੇਰੀ ਪੜਦੀ ਏ
ਮੇਰੀ "ਸ਼ਾਇਰੀ" ਵਿੱਚੋਂ ਜਦ ਗਲਤੀ ਕੋਈ ਕੱਢ ਦੇਵੇ,
ਨਾਮ ਲੈ-ਲੈ ਮੇਰਾ ਉਹਦੇ ਨਾਲ ਫਿਰ ਲੜਦੀ ਏ
ਇੱਕ-ਇੱਕ ਅੱਖਰ ਮੈਂ ਉਹਦੇ ਲਈ ਹੀ ਲਿਖਦਾ ਹਾਂ,
ਪੜ ਮੇਰੇ ਅੱਖਰਾਂ ਨੂੰ ਵਿੱਚੋਂ-ਵਿੱਚ ਸੜਦੀ ਏ
ਹੋਣੀ ਮਜਬੂਰੀ ਇਸੇ ਲਈ ਹੀ ਛੱਡ ਤੁਰ ਗਈ ਸੀ,
ਸ਼ਾਇਦ ਪਿਆਰ ਮੈਨੂੰ ਅੱਜ ਵੀ ਉਹ ਕਰਦੀ ਏ..

Leave a Comment