ਵਿਆਹੀਆਂ ਦਾ ਕੀ ਕਰੀਏ, ਕੁਆਰੀਆਂ ਦਾ ਕੀ ਕਰੀਏ
ਇੱਕ ਅੱਧੀ ਨਹੀ, ਬਿਗੜੀਆਂ ਸਾਰੀਆਂ ਦਾ ਕੀ ਕਰੀਏ
ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ.....
..............................................
ਜਣੇ ਖਣੇ ਨਾਲ ਇਸ਼ਕ ਲੜਾਉਦੀਆਂ ਨੇ ਏ,
ਦਿਨ ਰਾਤ ਛੱਲੇ ਮੁੰਦੀਆਂ ਵਟਾਉਦੀਆਂ ਨੇ ਏ,
ਮਾਪਿਆਂ ਦੀ ਇੱਜਤ ਮਿੱਟੀ ਮਿਲਾਉਦੀਆਂ ਨੇ ਏ,
ਦਿਨੋ ਦਿਨ ਜਾਂਦੀਆ ਕੱਪੜੇ ਘਟਾਉਦੀਆਂ ਨੇ ਏ,
ਸਿਰੋ ਚੁੰਨੀਆਂ ਉਤਾਰੀਆਂ ਦਾ ਕੀ ਕਰੀਏ......
ਰੱਬਾ ਤੇਰੀਆਂ ਇਹਨਾਂ ਨਾਰੀਆਂ ਦਾ ਕੀ ਕਰੀਏ
..............................................
ਸੰਗ ਸ਼ਰਮ ਇਹਨਾਂ ਨੇ ਲਾਹਤੀ ਓਏ ਰੱਬਾ,
ਔਰਤ ਨਾਂ ਦੀ ਇੱਜਤ ਘਟਾਤੀ ਓਏ ਰੱਬਾ,
ਖਾਨਦਾਨੀ ਇੱਜਤ ਮਿੱਟੀ ਮਿਲਾਤੀ ਓਏ ਰੱਬਾ,
ਭਾਈਆਂ ਨੂੰ ਬਿਪਤਾਂ ਪਾਤੀ ਓਏ ਰੱਬਾ,
ਮੁੰਡਿਆਂ ਨਾਲ ਇਨਾਂ ਦੀਆਂ ਯਾਰੀਆਂ ਦਾ ਕੀ ਕਰੀਏ
ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ....
................................................

ਰੀਤੀ ਰਿਵਾਜਾਂ ਨੂੰ ਭੁੱਲਗੀ, ਫ਼ੈਸਨਾਂ ਨੇ ਏਹਦੀ ਮੱਤ ਮਾਰਤੀ
ਪੱਛਮੀ ਸਭਿੱਅਤਾ ਅਪਣਾਲੀ, ਪੰਜਾਬੀ ਕਲਚਰ ਨੂੰ ਲੱਤ ਮਾਰਤੀ
ਕੁਝ ਪਲਾਂ ਦੇ ਸਵਾਦ ਲਈ ਇਹਨੇ ਅਪਣੀ ਪੱਤ ਮਾਰਤੀ
ਅੱਗ ਲੱਗੀ ਜਵਾਨੀ ਲਈ ਸਰਮ ਹੈਯਾ ਝੱਟ ਮਾਰਤੀ
ਦਿਨ ਦਿਹਾੜੇ ਭੱਜੀਆਂ, ਮਾਰ ਉਡਾਰੀਆਂ ਦਾ ਕੀ ਕਰੀਏ....
ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ....
...............................................
ਰੱਬਾ ਤੂੰ ਹੀ ਕਰਮ ਕਰ, ਸਮਝਾ ਇਨਾਂ ਨੂੰ ਆ ਕੇ,
ਤਨ ਢਕਵੇ ਕੱਪੜੇ ਪਾਓ, ਸਿਰ ਰੱਖੋ ਲੁਕਾ ਕੇ
ਗਈ ਇੱਜਤ ਨਹੀ ਮੁੜਦੀ ਗੈਰਾਂ ਹੱਥ ਜਾ ਕੇ,
ਇੱਜਤਦਾਰ ਕੁੜੀਓ ਰੱਖੋ ਘਰਾਂ ਦੀ ਇੱਜਤ ਬਣਾ ਕੇ
ਤੁਹਾਡੇ ਕਰਕੇ ਪੇਟ ਚ ਮਾਰੀਆਂ ਦਾ ਕੀ ਕਰੀਏ,
ਰੱਬਾ ਤੇਰੀਆਂ ਇਨਾਂ ਨਾਰੀਆਂ ਦਾ ਕੀ ਕਰੀਏ...
...............................................
ਵਿਆਹੀਆਂ ਦਾ ਕੀ ਕਰੀਏ, ਕੁਆਰੀਆਂ ਦਾ ਕੀ ਕਰੀਏ
ਇੱਕ ਅੱਧੀ ਨਹੀ , ਬਿਗੜੀਆਂ ਸਾਰੀਆਂ ਦਾ ਕੀ ਕਰੀਏ
ਰੱਬਾ ਤੇਰੀਆਂ ਇਹਨਾਂ ਨਾਰੀਆਂ ਦਾ ਕੀ ਕਰੀਏ.....

Leave a Comment