ਹਰ ਬੰਦੇ ਦੀ ਅਵਾਜ਼ ਵਿਚ ਓਹ ਆਪ ਬੋਲਦਾ
ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ

ਹਰ ਬੰਦੇ ਦੀ ਅਵਾਜ ਵਿਚ ਓਹ ਆਪ ਬੋਲਦਾ
ਹਰ ਪੰਛੀ ਦੀ ਪਰਵਾਜ ਵਿਚ ਓਹ ਆਪ ਬੋਲਦਾ
ਹਰ ਰੂਹ ਵਿਚ ਮੋਜਾਂ ਮਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ

ਕੀ ਰਾਜਾ ਕੀ ਭਿਖਾਰੀ, ਓਹਦੀ ਸਾਰਿਆ ਦੇ ਨਾਲ ਯਾਰੀ
ਓਹਨੁ ਮਿਲ ਜਾਂਦਾ ਆਪਣੇ 'ਚੋ, ਜਿਹਨੇ ਅੰਦਰ ਝਾਤੀ ਮਾਰੀ
ਸਾਡੀ ਸੋਚ ਤੇ ਰਮਜ ਪਛਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ

ਹਰ ਥਾਂ ਤੇ ਉਸਦਾ ਪਹਿਰਾ, ਉਹਦੇ ਸਾਗਰ ਨਦੀਆਂ ਨਹਿਰਾਂ
ਸਭ ਉਸਦੀਆਂ ਤੇਜ਼ ਹਵਾਵਾਂ, ਸਭ ਉਸਦੀਆ ਗਰਮ ਦੁਪਿਹਰਾਂ
ਹਰ ਪਤੇ ਹਰ ਟਾਹਣ ਦਾ, ਮੇਰਾ ਬਾਬਾ ਨਾਨਕ,
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ

ਗੱਲ ਇੱਥੇ ਆ ਕੇ ਮੁੱਕਦੀ, ਓਹਦੇ ਦਰ ਤੇ ਦੁਨੀਆ ਆ ਕੇ ਝੁਕਦੀ
"ਰਾਵਿਰਾਜ" ਕਰੀ ਲਖ ਪਰਦੇ ਓਹਦੇ ਤੋ ਨਹੀਂ ਕੋਈ ਲੁਕਦੀ
ਪਥਰਾਂ 'ਚੋ ਮੋਤੀ ਛਾਣਦਾ, ਮੇਰਾ ਬਾਬਾ ਨਾਨਕ
ਸਭਨਾਂ ਦੇ ਦਿਲ ਦੀ ਜਾਣਦਾ, ਮੇਰਾ ਬਾਬਾ ਨਾਨਕ

Leave a Comment