ਸੱਜਣਾ ਦੀ ਗੱਲ ਸੁਣ ਕੇ ਹੈਰਾਨੀ ਹੋਈ ਹੈ,
ਸਾਡੇ ਕੋਲੋਂ ਕਹਿਣ ਇਕ ਨਾਦਾਨੀ ਹੋਈ ਹੈ !
ਇਸ਼ਾਰੇ ਨਾਲ ਸੀ ਦੱਸਿਆ ਜਿਨ੍ਹਾਂ ਘਰ ਆਪਣਾ
ਲੱਭਣ ਚ ਸਾਨੂੰ ਕੀ ਜਾਣੇ ਪ੍ਰੇਸ਼ਾਨੀ ਹੋਈ ਹੈ !

ਵੇਖ ਕੇ ਸਾਨੂੰ ਮੱਠਾ ਮੱਠਾ ਹੱਸਦੀ ਤੇ ਸਰਮੋਂਦੀ
ਸਾਰੇ ਆਖਣ ਉਹ ਯਾਰ ਤੇਰੀ ਦੀਵਾਨੀ ਹੋਈ ਹੈ !
ਲੋਕਾਂ ਦੀਆਂ ਨਜਰਾਂ ਵਿਚ ਰਹੇ ਬਣਕੇ ਉਹ ਮਸਤਾਨਾ
ਕੋਈ ਨਾ ਜਾਣੇ ਗੁਡੀ ਤਾਂ ਚੜੀ ਅਸਮਾਨੀ ਹੋਈ ਹੈ !
ਹੁਣ ਕਿਹੜਾ ਉਹ ਸੁੱਖ ਦੀ ਨੀਂਦਰ ਸੌਂਦੇ ਨੇ ਰਾਤਾਂ ਨੂੰ
ਜਿਨ੍ਹਾਂ ਸਭ ਨੂੰ ਕਿਹਾ ਦਰਦੀ ਨਾਲ ਲਾ ਹਾਨੀ ਹੋਈ ਹੈ !

Leave a Comment