ਸਨ ਸੰਤਲੀ ਵਾਲਾ ਲੋਕੋ ਦੁੱਖ ਬਹੁਤ ਸੀ ਭਾਰਾ ਬਈ !
ਵਾਹਗੇ ਦੀ ਲੀਕ ਵਾਹ ਗਿਆ ਫਰੰਗੀ ਵਾਲਾ ਕਾਰਾ ਬਈ !
ਕਿਥੇ ਸ਼ੋਂਕ ਰਹਿ ਗਿਆ ਪੌਣੇ ਗਜਰੇ ਗੁੱਤਾਂ ਗੁੰਦਣ ਦਾ
ਲੱਭਿਆ ਵੀ ਨਹੀਂ ਲੱਭਦਾ ਚੂੜੀਆਂ ਵੇਚਦਾ ਕੋਈ ਵਣਜਾਰਾ ਬਈ !

ਪਰਦੇ ਵਾਲੀ ਗੱਲ ਨੂੰ ਤਾਂ ਢਕੀ ਰੱਖਣਾ ਹੀ ਚੰਗਾ ਹੈ
ਮੂਹੋ ਨਿਕਲੀ ਗੱਲ ਮੂੰਹ ਵਿੱਚ ਨਾ ਪਵੇ ਦੁਬਾਰਾ ਬਈ !
ਹਾੜੀ ਸੋਣੀ ਅੱਧੇ ਜੱਟਾਂ ਦੀ ਕੋਰਟ ਕਚਹਿਰੀ ਲੱਗ ਜਾਵੇ
ਗ਼ਲਤੀ ਨਾਲ ਵਡਿਆ ਜਾਵੇ ਜੇ ਕਿਸੇ ਦਾ ਬੰਨਾ ਕਿਆਰਾ ਬਈ !

ਮੰਨਿਆ ਕੇ ਮੀਂਹ ਪੈਣ ਤੇ ਚੋਂਦੀਆਂ ਸਾਡੇ ਘਰ ਦੀਆਂ ਛੱਤਾਂ
ਉਨ੍ਹਾਂ ਵੱਲ ਵੀ ਵੇਖੋ ਜੋ ਕਰਦੇ ਸੜਕਾਂ ਤੇ ਰਹਿ ਕੇ ਗੁਜਾਰਾ ਬਈ !
ਟੀ ਵੀ ਚੈਨਲ ਵਾਲੇ ਸਾਥੋਂ ਸਾਡਾ ਵਿਰਸਾ ਖੋਈ ਜਾਂਦੇ ਨੇ
ਖੇਤੀਬਾੜੀ ਲੋਕ ਗੀਤ ਭੁੱਲੂ ਔਂਦਾ ਕਦੋ ਸੀ ਲਿਸ਼ਕਾਰਾ ਬਈ !

ਗਲਾ ਵਿੱਚ ਹਾਰ ਪਵਾਏ ਬੱਚਿਆਂ ਦੇ ਦਰਦੀ ਓਹਨਾ ਮਾਵਾਂ ਨੇ
ਜਿਨ੍ਹਾਂ ਨੂੰ ਸੀ ਆਪਣੇ ਨਾਲੋਂ ਵੱਧ ਕੇ ਸਿੱਖੀ ਸਿਦਕ ਪਿਆਰਾ ਬਈ ! 

Leave a Comment