ਦੁੱਧ ਦੀ ਰੁੱਤੇ ਅੰਮੜੀ ਮੋਈ,
ਬਾਬਲ ਬਾਲ- ਵਰੇਸੇ,
ਜੋਬਨ ਰੁੱਤੇ ਸੱਜਣ ਮਰਿਆ,
ਮੋਏ ਗੀਤ ਪਲੇਠੇ,
ਹੁਣ ਤਾ ਪ੍ਰਭ ਜੀ ਹਾੜਾ ਜੇ,
ਸਾਡੀ ਬਾਹੀਂ ਘੁੱਟ ਫੜੋ,
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸਗਨ ਪਾਉ ਸਾਨੂੰ,
ਬਿਰਹਾ ਤਲੀ ਧਰੋ,
ਤੇ ਮੈਨੂੰ ਵਿਦਾ ਕਰੋ............lll
ਮੈਂ ਸਾਰਾ ਦਿਨ ਕੀ ਕਰਦਾ ਹਾਂ,
ਆਪਣੇ ਪਰਛਾਵੇਂ ਫੜਦਾ ਹਾਂ, ਆਪਣੀ ਧੁੱਪ ਵਿਚ ਹੀ ਸੜਦਾ ਹਾਂ.......

Leave a Comment