sad girl cheta aaunda
ਸੁੱਖਾਂ ਸੁੱਖ ਲਿਆ ਸੀ ਵੀਜਾ
ਹੁਣ ਕਿਉਂ ਦਿਲ ਘਬਰੋੰਦਾ
ਸ਼ਿਫਟਾਂ ਲਾਉਂਦੀ ਨੂ ਮਾਂ ਦਾ ਚੇਤਾ ਆਉਂਦਾ
ਸ਼ਿਫਟਾਂ ਲਾਉਂਦੀ ਨੂ ਹਾਏ ਮਾਂ ਦਾ ਚੇਤਾ ਆਉਂਦਾ
ਪੀਜੇ ਬਰਗਰ ਜਿਨੇ ਮਰਜ਼ੀ
ਮਾਂ ਦੀ ਪੱਕੀ ਦਾ ਸਵਾਦ ਨਾ ਥਿਆਉਦਾ
ਸ਼ਿਫਟਾਂ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾਂ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ

ਬੇਹੀਆ ਤੇਹੀਆ ਸਬਜੀਆ ਬ੍ਰੈਡ 'ਚ
ਫਿਰ ਬ੍ਰੈਡ ਸੈਡਵਿਜ੍ਹ ਅਖ਼ਵਾਓਦਾ
ਸ਼ਿਫਟਾ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ
ਯਾਦਾਂ ਦੇ ਸੰਗ ਜਿੰਦਗੀ ਇਥੇ
ਕੋਈ ਨਾ ਧੀਏ ਆਖ ਬਲਾਓਦਾ
ਸ਼ਿਫਟਾਂ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾਂ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ

ਕੱਲਿਆਂ ਬਿਹ ਕੇ ਰੋ ਲਾ ਰੋਣੇ
ਕੋਈ ਨਾ ਚੁਪ ਕਰਾਉਦਾ
ਸ਼ਿਫਟਾ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ
ਵੀਕਏੰਡ (weekend) ਤੇ ਮਾਹੀਆ ਵੀ
ਟਾਇਡਨੇਸ (tiredness) ਦੇ ਸਲੋਕ ਸਨਾਉਦਾ
ਸ਼ਿਫਟਾਂ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾਂ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ

ਕਦੇ ਕਦਾਈ ਮੈ ਸੋਚਾ ਸੋਚਦੀ ਰੱਬਾ ਨਾ ਹੀ ਜਹਾਜ ਬਣਾਉਦਾ
ਸ਼ਿਫਟਾ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ
ਰੱਬ ਨਾਲ ਨਾ ਸ਼ਿਕਵੇ ਮੁਕਣੇ
ਦਿਲ ਵੀ ਰੱਬ ਨੂੰ ਟੱਬ ਬਣਾਉਦਾ
ਸ਼ਿਫਟਾ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ
ਕਈਆਂ ਸਮਝਨਾ ਇਹ ਹਾਸਾ ਠਠਾ
ਪਰ ਪ੍ਰੀਤ ਦਾ ਦਿਲ ਸੱਚੀ ਗੱਲ ਸਣਾਉਦਾ
ਸ਼ਿਫਟਾ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ
ਕਰਾ ਸ਼ੁਕਰ ਮੈ ਰੱਬਾ ਤੇਰਾ ਜੋ
ਹਰ ਸਾਲ ਪੰਜਾਬ ਦਾ ਟੂਰ ਲਵਾਉਦਾ
ਸ਼ਿਫਟਾਂ ਲਾਉਂਦੀ ਨੂੰ ਮਾਂ ਦਾ ਚੇਤਾ ਆਉਂਦਾ
ਸ਼ਿਫਟਾਂ ਲਾਉਂਦੀ ਨੂੰ ਹਾਏ ਮਾਂ ਦਾ ਚੇਤਾ ਆਉਂਦਾ :(
© ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ

Leave a Comment