ਗਾਣਿਆਂ 'ਚ ਮੁੱਛਾਂ ਤੇ ਮਸ਼ੂਕਾਂ ਆ ਗੀਆਂ,
ਜੱਟਾਂ ਦਿਆਂ ਹੱਥਾਂ 'ਚ ਬੰਦੂਕਾਂ ਆ ਗੀਆਂ ।
ਨਾਗਣੀ ਤੇ ਚਿੱਟੇ ਵਾਲੀ ਗੱਲ ਆਮ ਹੈ,
ਏਸੇ ਗੱਲੋਂ ਹਰ ਮੁੰਡਾ ਬਦਨਾਮ ਹੈ ।
32 ਬੋਰ ਕਹਿੰਦੇ ਹੁਣ ਬੰਦਿਆਂ 'ਚ ਬੋਲ'ਦਾ,
ਫਿਰੇ ਡੀਸੀਆਂ ਨੂੰ ਜੱਟ ਪੈਰਾਂ ਵਿੱਚ ਰੋਲ' ਦਾ ।
ਹੋਇਆ 'ਵੈਲ਼ੀਆਂ ਦੇ ਮੁੰਡੇ' ਨੂੰ ਪਿਆਰ ਮਾਰ' ਦਾ,
ਬਹਿ ਕੇ 'ਪੰਜ-ਤਾਰਾ ਹੋਟਲ' 'ਚ ਗੁੱਸਾ ਤਾਰ' ਦਾ,.
ਇੱਕ ਨੇਂ ਤਾਂ ਆਸ਼ਿਕੀ 'ਚ ਜਵਾਂ ਅੱਤ ਚੱਕ 'ਲੀ,
ਟਿਊਸ਼ਨ ਤੇ ਆਉਂਦੀ ਘਰੇ' ਕੁੜੀ ਉੱਤੇ ਅੱਖ਼ ਰੱਖ਼' ਲੀ ।
ਗੱਡੀਆਂ ਦੀ ਗੱਲ ਉੱਚੇ ਭਾਅ ਖ਼ਾ ਗਈ,
ਬੀਮਰ, ਤੇ ਔਡੀ, ਜੈਗੂਆਰ ਆ ਗਈ ।
ਯਾਰੋ 'ਚੰਡੀਗੜ' ਵਾਲੀ ਅੱਗੇ ਹੱਥ ਖ਼ੜੇ ਨੇਂ,
ਅਖ਼ੇ ਮਹਿੰਗੀ ਪੈਂਦੀ ਆਸ਼ਿਕੀ ਜੀ ਖ਼ੰਬ ਝੜੇ ਨੇਂ,
'ਛੜਿਆਂ ਦੀ ਗਲੀ' ਦਾ ਵੀ ਨਵਾਂ ਪੰਗਾ ਏ
ਨਾ ਹੀ ਕੋਈ ਲੰਘੇ ਓਥੋਂ ਬਾਹਲਾ ਚੰਗਾ ਏ.
ਨਿੱਤ ਹੀ ਤਰੀਕ ਪਵੇ 'ਵੈਲੀ ਯਾਰ' ਦੀ,
ਫਿਰੇ ਭੂਤਰੀ ਮੁੰਡੀਰ ਲਲਕਾਰੇ ਮਾਰ ਦੀ ।
ਖ਼ੇਤਾਂ ਵਿੱਚ ਰੁੱਲਦੇ ਪਏ ਲੇਖ਼ ਮਿੱਤਰਾ,
ਕੀ 'ਜੱਟਵਾਦ' ਹੁੰਦਾ ਜਾ' ਕੇ ਦੇਖ਼ ਮਿੱਤਰਾ ।
ਪਹਿਲੇ ਸਫ਼ੇੇ ਪੜੀ ਤੂੰ ਬਰਾੜਾ ਕਦੇ ਅਖ਼ਬਾਰ ਚੱਕ' ਕੇ,
ਅੱਜ ਫੇਰ ਇੱਕ ਜੱਟ ਮਰਿਆ ਹਾਲਾਤੋਂ ਅੱਕ ਕੇ ।
ਜੀ ਆਹ ਗਾਣਿਆਂ ਚ ਹੋਰ ਹੀ #ਪੰਜਾਬ ਦਿਸ ਦਾ,
ਦੱਸੋ ਗਾਉਣ ਲਿਖਣ ਵਾਲੇ ਵੀਰਿਓ ਕਸੂਰ ਕਿਸ ਦਾ ??
< ਜੇ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਜੀ >

Leave a Comment