ਮੁਸ਼ਕਿਲਾਂ ਦੇ ਵਿਚ ਰਹਿ ਕੇ ਵੀ ਤੈਨੂੰ ਸਹਾਰਾ ਦਿੱਤਾ ਸੀ
ਖੋਇਆ ਹੋਇਆ ਸਨਮਾਨ ਤੇਰਾ ਤੈਨੂੰ ਦੁਬਾਰਾ ਦਿੱਤਾ ਸੀ !
ਕਾਲ ਕੋਠੜੀ ਦੁੱਖਾਂ ਦੀ ਵਿਚ ਮੈਂ ਰਹਿਣ ਦਾ ਫੈਂਸਲਾ ਕਰਿਆ
ਖੁਸੀਆ ਦੇ ਨਾਲ ਘਿਰਿਆ ਤਾਂ ਹੀ ਤੈਨੂੰ ਚੁਬਾਰਾ ਦਿੱਤਾ ਸੀ !

ਮੇਰਾ ਵੀ ਦਿਲ ਕਰਦਾ ਸੀ ਕੇ ਮੈਂ ਐਸ਼ ਉਡਾਵਾਂ ਜਿੰਦਗੀ ਚ
ਪਰ ਤੈਨੂੰ ਖੁਸ ਵੇਖਣ ਲਈ ਆਪਣਾ ਹਰ ਇਕ ਨਜਾਰਾ ਦਿੱਤਾ ਸੀ !
ਕਿਤੇ ਆਉਂਦੇ ਜਾਂਦੇ ਵੇਖ ਲਓ ਤੁਸੀਂ ਹਾਲਤ ਮੇਰੇ ਸਬਰਾਂ ਦੀ
ਕੀ ਤੋਂ ਕੀ ਮੈਂ ਹੋ ਗਿਆ ਜਿਦਣ ਦਾ ਓਹਨਾ ਨਾਮ ਅਵਾਰਾ ਦਿੱਤਾ ਸੀ !
ਘੁੱਗੀਆਂ ਕਬੂਤਰ ਬੋਲਦੇ ਅੱਜ ਦਿਲ ਦੇ ਮਹਿਲ ਅੰਦਰ
ਓਹਨਾ ਦੀ ਲਾਠੀ ਦਿੱਤੀ ਜਿਨ੍ਹਾਂ ਨੂੰ ਕਦੇ ਪਲ ਕੁਵਾਰਾ ਦਿੱਤਾ ਸੀ !

Leave a Comment