no-dowry
ਸੁਣੋ ਸੁਣਾਵਾਂ ਰਾਤੀ ਮੈਨੂੰ ਜੋ ਇੱਕ ਸੁਪਨਾ ਆਇਆ ,,
ਸੁਪਨੇ ਦੇ ਵਿਚ ਮਿਲੀ ਸਹੇਲੀ ਓਸਨੇ ਦਿਲ ਦਾ ਹਾਲ ਸੁਣਾਇਆ ,,
ਸੁਣ ਕੇ ਓਸ ਦੀ ਹੱਡ ਬੀਤੀ ਫਿਰ ਹੰਝੂਆਂ ਦਾ ਹੜ੍ਹ ਆਇਆ,,

ਕਹਿੰਦੀ ਮੇਰੇ ਮਾਹੀਏ ਮੈਨੂੰ ਦਾਜ ਦੀ ਬਲੀ ਚੜਾਇਆ ,,
ਸਬ ਕੁਝ ਦਿਤਾ ਬਾਬਲ ਮੇਰੇ ਜੋ ਓਸ ਨੇ ਦਾਜ ਦੇ ਵਿਚ ਗਿਣਾਇਆ ,,
ਜਦ ਓਹਦੇ ਘਰ ਪੁੱਜੀ ਡੋਲੀ ਕਹਿਦਾ AC ਕਿਓ ਨੀ ਆਇਆ,,
ਮੇਰੀ ਸੱਸ ਤੇ ਨਣਦਾ ਨੇ ਵੇ ਮੈਨੂੰ ਕਈ ਦਿਨ ਵਾਹਵਾ ਨੱਕ ਚੜਾਇਆ ,,
ਕੁਝ ਦਿਨ ਪਿਛੋ ਓਸ ਨੇ ਮੇਰੇ ਪੇਕੇ ਜਾਣ ਦਾ ਮਨ ਬਣਾਇਆ ,,

ਚਾਈਂ ਚਾਈਂ ਓਸ ਨਾਲ ਜਾ ਕੇ ਮੈ ਬਾਬਲ ਦਾ ਦਰ ਖੜਕਾਇਆ ,,
ਦੇਖ ਕੇ ਮੇਰੇ ਮਾਪਿਆਂ ਮੈਨੂੰ ਘੁੱਟ ਕੇ ਗਲ ਨਾਲ ਲਾਇਆ ,,
ਰਾਤ ਨੂ ਰੋਟੀ ਪਿਛੋ ਮਾਹੀਏ ਫਰਿਜ਼ 'ਚੋ ਕੋਕ ਮਗਾਇਆ ,,
ਅਖ ਬਚਾ ਕੇ ਮੇਥੋ ਓਸ ਨੇ ਹੱਥੀਂ ਕੋਕ ਚ ਜਹਿਰ ਮਿਲਿਆ ,,
ਮਿੱਠੀਆਂ ਮਿੱਠੀਆਂ ਮਾਰ ਕੇ ਗੱਲਾਂ ਮੈਨੂੰ ਸਾਰਾ ਕੋਕ ਪਿਆਇਆ ,,

ਮੈ ਉਹਦੀ ਅਖੀਆਂ ਮੁਹਰੇ ਤੜਫਨ ਲਗੀ ਓਸਨੂ ਤਰਸ ਨਾ ਆਇਆ ,,
ਬਚਣੇ ਦੀ ਮੈ ਕੋਸਿਸ਼ ਕੀਤੀ ਓਸਨੇ ਕਮਰੇ ਨੂ ਅੰਦਰੋ ਜਿੰਦਾ ਲਾਇਆ,,
ਮੇਰੇ ਆਖਰੀ ਸਾਹ ਜਦ ਟੁੱਟਦੇ ਦੇਖੇ ਫਿਰ ਓਸ ਨੇ ਰੋਲਾ ਪਾਇਆ ,,
ਸੁਣ ਕੇ ਰੋਲਾ ਭਜੇ ਆਏ ਮੇਰੇ ਮਾਪੇ ਓਹਨਾ ਰਤਾ ਬਿੰਦ ਨਾ ਲਾਇਆ ,,
ਕਹਿੰਦਾ ਮੈਨੂ ਤੇ ਇਜ ਲਗਦਾ ਏਹਨੂ ਕੋਈ ਚੱਕਰ ਚੁਕਰ ਆਇਆ ,,

ਜਗੋ ਤ੍ਹੇਰਵੀ ਕਰ ਗਿਆ ਚੰਦਰਾ ਮੈਨੂ ਮਾਪਿਆ ਦੇ ਘਰ ਹੀ ਮਾਰ ਮੁਕਾਇਆ ,,
ਅੱਜ ਵੀ ਟਹਿਕ ਦੇ ਓਹ ਫੁੱਲ ਬੂਟੇ ਜਿਨਾ ਨੂ ਮੈ ਬਾਬਲ ਵਿਹੜੇ ਹਥੀ ਲਾਇਆ ,,
ਪਰ ਦੇਖ ਨੀ ਹੁੰਦਾ ਚਿਹਰਾ ਮੇਰੇ ਬਾਬਲ ਦਾ ਜੋ ਹੁਣ ਰਹਿੰਦਾ ਏ ਮੁਰਝਾਇਆ ,,
ਸਬ ਕੁਝ ਸੁਣਕੇ ਅਖ ਖ਼ੁਲਗੀ ਮੇਰੀ ਜਦ ਮੈ ਓਹਦੇ ਮੋਹ੍ਢ਼ੇ ਤੇ ਹਥ ਲਾਇਆ ,,
ਸਮਝ ਨਾ ਆਇਆ ਕਿਥੇ ਗੁੰਮ ਹੋ ਗਿਆ ਪਲਾਂ ਦੇ ਵਿਚ ਹੀ ਓਹ ਤਾ ਸੀ ਇਕ ਸਾਇਆ,,

ਓਸ ਦੀ ਦੁਖਾ ਭਰੀ ਕਹਾਣੀ ਨੂੰ ਮੈਂ ਓਸੇ ਵੇਲੇ ਸ਼ਬਦਾ ਦਾ ਜਾਮਾ ਪਾਇਆ ,,
ਮੇਰੇ ਕਲੇ ਕਲੇ ਸ਼ਬਦਾ ਨੇ ਫਿਰ ਇਕਠੇ ਹੋ ਕੇ ਰੱਬ ਨੂ ਵਾਸਤਾ ਪਾਇਆ ,,
ਜਦ ਬਾਬਲ ਨੇ ਧੀ ਹੀ ਦੇਤੀ ਓਸ ਕੋਲ ਬਚਿਆ ਕੀ ਸਰਮਾਇਆ ,,
ਦਸੀ ਵੇ ਮੇਰੇ ਡਾਹਡੇਆ ਰੱਬਾ ਵੇ ਕਾਹਨੂੰ ਚੰਦਰਾ ਦਾਜ ਬਣਾਇਆ ,,
ਵੇ ਕਾਹਨੂੰ ਚੰਦਰਾ ਦਾਜ ਬਣਾਇਆ??????????

< ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ 09/06/2013 >

Leave a Comment