ਜਿੰਦਗੀ ਮੈਂਨੂੰ ਕਿਸ ਮੋੜ ਤੇ ਲੈ ਆਈ,
ਕਿਸ ਨੇ ਕੀਤੀ ਮੇਰੇ ਨਾਲ ਬੇਵਫਾਈ
ਕਿਸਮਤ ਨੂੰ ਦੋਸ਼ ਦੇਵਾਂ ਜਾਂ ਮੱਥੇ ਦੀਆਂ ਲਕੀਰਾ ਨੂੰ,
ਇਹੀ ਗੱਲ ਮੈਨੂੰ ਅਜੇ ਤੱਕ ਸਮਝ ਨਹੀਂ ਆਈ

ਜਿਸਨੂੰ ਆਪਣਾ ਮੰਨਦੇ ਰਹੇ ਸੀ ਹਰ ਵੇਲੇ,
ਉਸਨੇ ਪਲ ਵਿਚ ਹੀ ਤੋੜ ਦਿੱਤੀ ਯਾਰੀ ਦੀ ਗਵਾਹੀ,
ਉਸ ਦੀਆਂ ਅੱਖਾਂ ਚੋਂ ਡੁਲਦੇ ਹੰਝੂ ਵੇਖ ਕੇ,
ਨਾ ਪੀੜ ਫਿਰ ਮੈਂ ਆਪਣੀ ਵਿਖਾਈ

ਅੱਜ ਉਸ ਦਾ ਆਪਣਾ ਇੱਕ ਮੁਕਾਮ ਏ,
ਕਿਉਂ ਕਰਾਂ ਫਿਰ ਉਸ ਦੀ ਜੱਗ ਹਸਾਈ
ਦਿਲ ਨੂੰ ਹੁਣ ਕੌਣ ਭਲਾ ਸਮਝ ਸਕੇ,
ਸਭ ਬੈਠੇ ਨੇ ਮੇਰੇ ਲੱਖਾਂ ਭੇਦ ਲੁਕਾਈ...

Leave a Comment