Page - 113

Yari Badi Saukhi Tod Gayi

ਯਾਰੀ ਬੜੀ ਸੌਖੀ ਤੋੜ ਗਈ ਭਾਵੇਂ ਸਾਥੋ ਮੁੱਖ ਮੋੜ ਗਈ
ਹਾਲੇ ਨਵੀਂ ਨਵੀਂ ਐ ਟੁੱਟੀ ਕੁਝ ਦਿਨ ਰੋਵੇਂਗੀ
ਕੁਝ ਦਿਨ ਪਿਛੋ ਹੋਰ ਦੀਆ ਬਾਹਾਂ ਵਿਚ ਹੋਵੇਂਗੀ

ਯਾਦ ਕਰੂਗੀ ਮੇਨੂ ਜਦ ਕੋਈ ਬਾਹਲਾ ਪਿਆਰ ਕਰੂ
ਪਰ ਖੁਸ਼ ਹੋਊ ਜਦ ਕੋਈ ਪੈਸੇ ਵਾਲਾ ਪਿਆਰ ਕਰੂ
ਜਾਂਦੀ ਵਾਰੀ ਹੱਥ ਜੋੜ ਗਈ ਯਾਰੀ ਬੜੀ ਸੌਖੀ ਤੋੜ ਗਈ

Tere Bina Ohi Zindagi Saza Lagge

ਜਿਹੜੀ ਤੇਰੇ ਨਾਲ ਲਗਦੀ ਸੀ ਹਸੀਨ ਜ਼ਿੰਦਗੀ,
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ,
ਕਿੰਨਾਂ ਮਜ਼ਾ ਆਉਂਦਾ ਸੀ ਤੇਰੇ ਨਾਲ ਦੁਨੀਆਂ ਤੇ,
ਤੇਰੇ ਬਿਨਾਂ ਉਹੀ ਦੁਨੀਆਂ ਅੱਜ ਬੜੀ ਬੇਮਜ਼ਾ ਲੱਗੇ,
ਸਾਡੀ ਜ਼ਿੰਦਗੀ ਸਵਾਰਨ ਵਿੱਚ ਵੀ ਸੀ ਹੱਥ ਤੇਰਾ,
ਪਰ ਅੱਜ ਉਜਾੜਨ ਵਿੱਚ ਵੀ ਤੇਰੀ ਰਜ਼ਾ ਲੱਗੇ,
ਸਾਨੂੰ ਸਾਰੀ ਉਮਰ ਤੇਰੀ ਪਰਖ਼ ਨਾ ਹੋਈ ਯਾਰਾ,
ਤੁਸੀਂ ਸਾਨੂੰ ਕਦੇ ਦੁਸ਼ਮਣ ਲੱਗੇ ਕਦੇ ਖੁਦਾ ਲੱਗੇ,
ਰੱਬ ਹੀ ਜਾਣੇ ਸਾਨੂੰ ਮੋਤ ਕਿਵੇਂ ਆਉ ਆਖ਼ਿਰ,
ਨਾ ਕੋਈ ਦੁਆ ਕੰਮ ਕਰਦੀ ਨਾ ਕੋਈ ਦਵਾ ਲੱਗੇ...

Dil Da Dard Farolia Ni Main

ਚੁੱਪ ਰਹਿਣ ਦੀ ਗੱਲ ਸੀ ਤਾਂ ਹੀ ਬੋਲਿਆ ਨੀ ਮੈਂ,
ਜਜ਼ਬਾਤ ਦੀ ਗੱਲ ਸੀ ਤਾਂ ਹੀ ਤੋਲਿਆ ਨੀ ਮੈਂ,

ਕੁਝ ਹੋਰ ਵੀ ਗੱਲ ਸੀ ਜੋ ਦੱਸੀ ਨਹੀਂ ਮੈਂ,
ਬੱਸ ਦਿਲ ਦੇ ਵਿਚ ਰੱਖਿਆ ਦਰਦ ਫਰੋਲਿਆ ਨੀ ਮੈਂ... :(

Vichoda sajjna da sanu maar gya

ਓਹ ਅਕਸਰ ਪੀ ਕੇ ਕਹਿੰਦਾ ਸੀ,
ਅਸਾਂ ਤਾਂ ਜੋਬਨ ਰੁੱਤੇ ਮਰਨਾ,
ਕੀ ਪਤਾ ਸੀ ਚੰਦਰੇ ਮਲੰਗ ਦਾ,
ਜੋ ਕਹਿੰਦਾ ਸੀ ਓਹ ਕਰ ਜਾਣਾ,
#ਦਿਲਦਾਰ ਗਿਆ ਸਾਡਾ ਪਿਆਰ ਗਿਆ,
ਇੱਕ ਯਾਰ ਗਿਆ ਗਮਖਾਰ ਗਿਆ,
ਬੇਵਕਤ ਵਿਛੋੜਾ ਸੱਜਣਾਂ ਦਾ,
ਸਾਨੂੰ ਜਿਉਂਦੇ ਜੀ ਹੀ ਮਾਰ ਗਿਆ...

Haase piche dard chupaye ne

ਲੋਕੀਂ Kehnde ਤੂੰ Bada ਹੱਸਦਾ, 
Eh ਹਾਸੇ Kithon ਚੁਰਾਏ Ne ..
ਪਰ Koi ਕੀ Jaane ਇਸ ਹਾਸੇ ਪਿੱਛੇ
Asin ਕਿੰਨੇ Dard ਛੁਪਾਏ Ne....