Page - 67

Mainu Koi Gunah Dass

ਇਕ ਤੇਰੇ ਕਰਕੇ ਹੀ ਮੈ ਲਿਖ ਸਕਦਾ
ਮੇਰੇ ਲਿਖਣ ਦੀ ਤੂ ਹੀ ਵਜਾ ਹੈ
ਤੇਰੇ ਬਿਨਾ ਜੀ ਕੇ ਵੀ ਕੀ ਫਾਇਦਾ
ਤੇਰੇ ਨਾਲ ਹੀ ਜਿਉਣ ਦਾ ਮਜਾ ਹੈ
ਕੋਈ ਮੈਨੂੰ ਏਹੋ ਜਿਹਾ ਤੂੰ ਗੁਨਾਹ ਦੱਸ
ਜਿਸਦੀ ਬੱਸ ਤੂੰ ਹੀ ਇੱਕ ਸਜਾ ਹੈ...

Oh Mainu Chahundi Hundi Si

ਕਦੇ ਸਾਰੀ ਸਾਰੀ ਰਾਤ ਜਾਗਦੀ ਹੁੰਦੀ ਸੀ
ਤੇਰੇ ਨਾਲ ਗੱਲ ਕਰਨੀ ਏ ਕਹਿੰਦੀ ਹੁੰਦੀ ਸੀ
ਅੱਜ ਭਾਵੇਂ ਮੈਨੂੰ ਦੇਖ ਪਿੱਛੇ ਮੁੜ ਜਾਨੀ ਏਂ,
ਕਦੇ ਮੇਰੇ ਵੱਲ ਲਗਾਤਾਰ ਤੱਕਦੀ ਹੁੰਦੀ ਸੀ...
ਏਨਾ ਹੀ ਬਥੇਰਾ ਮੈ ਕਦੇ ਉਹਨੂੰ ਚੰਗਾ ਲਗਦਾ ਸੀ,
ਕਦੇ ਉਹ ਮੈਨੂੰ ਜਾਨੋਂ ਵੱਧ ਚਾਹੁੰਦੀ ਹੁੰਦੀ ਸੀ...

Kiven zindagi nu apni kaha

ਜੇ ਤੂੰ ਵੱਖ ਮੈਥੋਂ ਹੋ ਗਈ ਏਂ,
ਫੇਰ ਕਿਵੇਂ ਇਹ ਜ਼ਿੰਦਗੀ ਨੂੰ ਆਪਣੀ ਕਹਾਂ
ਆਹ ਚੰਦਰਾ ਦਿਲ ਤੇਰੇ ਤੇ ਹੀ ਮਰਦਾ,
ਫੇਰ ਕਿਵੇਂ ਮੈ ਕਿਸੇ ਹੋਰ ਨੂੰ ਆਪਣੀ ਕਹਾਂ
ਵਕ਼ਤ ਆਉਣ ਤੇ ਮੇਰੇ ਹੱਥ ਦੀਆਂ ਲਕੀਰਾਂ ਵੀ ਬਦਲ ਗਈਆਂ
ਕਿਵੇਂ ਇਹਨਾਂ ਲਕੀਰਾਂ ਨੂੰ ਆਪਣੀ ਕਹਾਂ....?

Main vi iss dunia ch kho gya

ਹਨੇਰੀ ਆਣ ਤੇ ਜਿਵੇਂ ਪੱਤਾ ਰੁੱਖ ਤੋ ਵੱਖ ਹੋ ਜਾਂਦਾ,
ਉਦਾਂ ਹੀ ਮੈਂ ਮੇਰੀ ਜਾਨ ਤੋਂ ਵੱਖ ਹੋ ਗਿਆ...
ਦਿਨ ਚੜ੍ਹਣ ਤੇ ਜਿਵੇਂ ਤਾਰੇ ਕੀਤੇ ਖੋ ਜਾਂਦੇ,
ਉਦਾਂ ਹੀ ਮੈਂ ਇਸ ਦੁਨੀਆ 'ਚ ਕੀਤੇ ਖੋ ਗਿਆ...
ਰਾਤਾਂ ਨੂੰ ਤੇਰਾ ਚੇਤਾ ਮੈਨੂੰ ਵਢ-ਵਢ ਖਾ ਜਾਂਦਾ,
ਮੈਂ ਦੁੱਖ ਦਿਲ 'ਚ ਤੇ ਹੰਝੂ ਅੱਖਾਂ 'ਚ ਲੈ ਕੇ ਸੌਂ ਗਿਆ...

Yaro oh din vi aavega

ਯਾਰੋ ਉਹ ਦਿਨ ਵੀ ਆਵੇਗਾ
ਮੈ ਤਾਂ ਹੋਵਾਂਗਾ ਪਰ ਮੇਰੀ ਜਾਨ ਨਈ ਹੋਵੇਗੀ
ਮੈਨੂੰ ਚੁੱਕਣ ਵਾਲੇ ਮੇਰੇ ਯਾਰ ਹੋਣਗੇ
ਪਿੱਛੇ ਤੁਰਦੇ ਪਿੰਡ ਵਾਲੇ ਹੋਣਗੇ
ਕੁਝ ਰੋਂਦੇ ਹੋਣਗੇ ਤੇ ਕੁਛ ਅੰਦਰੋਂ ਖੁਸ਼ ਹੋਣਗੇ
ਕੁਝ ਮੇਰੀਆਂ ਗੱਲਾਂ ਕਰਣਗੇ
ਕੁਝ ਚੰਗੀਆਂ ਕਰਣਗੇ ਤੇ ਕੁਝ ਮੰਦੀਆਂ ਕਰਣਗੇ
ਉਹ ਰਸਤਾ ਬਹੁਤ ਥੋੜੇ ਸਮੇਂ ਦਾ ਹੋਵੇਗਾ
ਪਰ ਰਾਜ ਮੇਰੇ ਵੱਡੇ ਵੱਡੇ ਖੁੱਲਣਗੇ
ਮੈ ਤਾਂ ਨਹੀ ਹੋਵਾਂਗਾ, ਮੈਨੂੰ ਚੁੱਕਣ ਵਾਲੇ ਮੇਰੇ ਚਾਰ ਹੋਣਗੇ...