ਦਿਲ ਟੁੱਟਦੇ ਦੇ ਸੱਜਣ ਲੁੱਟਦੇ ਨੇ, ਦੱਸੋ ਰੱਖਿਆ ਕੀ ਏ ਯਾਰੋ ਜਹਾਨ ਅੰਦਰ,
ਅੱਗ ਨੇ ਮੱਗਣਾ ਏ ਮੇਲਾ ਲੱਗਣਾ ਏ, ਤੁਸੀ ਦੇਖਿਉ ਸਮਸ਼ਾਨ ਅੰਦਰ,
ਸਾਨੂੰ ਦਿਲ ਚੋਂ ਕੱਢ ਤਾ ਬਿਨਾ ਗੱਲ ਤੋ ਛੱਡ ਤਾ, ਆਕੜ ਵੱਧ ਗਈ ਰਕਾਨ ਅੰਦਰ,
ਚਾਹੇ ਗੈਰ ਦੱਸਦੀ ਜਿੰਦ ਸਾਡੀ ਉਹਦੇ 'ਚ ਵੱਸਦੀ , ਇਕ ਉਹਦੀ ਮੁਸਕਾਨ ਅੰਦਰ,
ਫਿਰ ਉਹਨੇ ਵੀ ਰੋਣਾ ਏ ਅੱਖ 'ਚ ਪਾਣੀ ਚੋਣਾ ਏ, ਜਦੋ ਰਹਿਣਾ ਨਹੀ ਮੈਂ ਜਹਾਨ ਅੰਦਰ....
Status sent by: Guri Brar(khokhar) Punjabi Shayari Status
ਇੱਕ ਇਸ਼ਕ 'ਚ ਦੂਰੀ, ਇੱਕ ਉਹਦੀ ਮਜ਼ਬੂਰੀ
ਸਾਡੀ ਉਹਦੇ ਬਿਨਾਂ ਯਾਰੋ ਜਿੰਦਗੀ ਅਧੂਰੀ
ਇੱਕ ਪੁਨਿਆ ਦੀ ਰਾਤ, ਉਹ ਪਹਿਲੀ ਮੁਲਾਕਾਤ
ਸਾਡੀ ਜਾਨ ਕੱਢ ਲੈਦੀਂ ਉਹਦੀ ਮਿੱਠੀ ਜਿਹੀ ਬਾਤ
ਦੋ ਨੈਣ ਨਸ਼ਿਆਏ ਅਸੀਂ ਫੁੱਲੇ ਨਾ ਸਮਾਏ
ਉੇਹਦੇ ਇਸ਼ਕ ਵਿੱਚ ਡੁੱਬੇ ਰੋਗ ਉਮਰਾਂ ਦੇ ਲਾਏ
ਇੱਕ ਦੂਰ ਉਹਦਾ ਘਰ ਦੂਜਾ ਦੁਨੀਆ ਦਾ ਡਰ
ਇੱਕ ਕਾਲਜੇ ਦੀ ਅੱਗ ਅਸੀਂ ਹੋ ਗਏ ਅਲੱਗ
ਉਹਦੇ ਹਾਸੇ ਦੀ ਤਰੀਫ ਯਾਰੋ ਕਰਦਾ ਏ ਜੱਗ
ਇੱਕ ਭੁੱਲੀ ਜਿਹੀ ਯਾਦ ਚੇਤੇ ਆਉਂਦੀ ਬਰਸਾਤ
ਜੱਦ ਗਲ਼ ਲੱਗ ਮਿਲੇ ਸਾਨੂੰ ਕਰ ਦੇ ਆਬ਼ਾਦ...
Status sent by: Chaman Bajwa Punjabi Shayari Status
ਚੁਗਲਖੋਰਾਂ ਦਾ ਸਾਥ ਨਿਭਾਈਦਾ ਨਹੀਂ,,,
ਗੱਲ ਗੱਲ ਉੱਤੇ ਜ਼ੋਰ ਅਜਮਾਈਦਾ ਨਹੀਂ...
ਰੜਕ ਕੱਢ ਲੈਂਦੇ ਵੈਰੀ ਸਹਾਰਾ ਲੈ ਪਿਆਰ ਵਾਲਾ,,,
ਖਾਲੀ ਹੱਥ ਕਦੇ #ਦੁਸ਼ਮਣ ਦੇ ਪਿੰਡ ਜਾਈਦਾ ਨਹੀਂ...
.
ਹੋਵੇ ਯਾਰ ਜੇ ਕੋਈ ਰੱਬ ਜਿਹਾ ਏਤਬਾਰ ਕਰਦਾ,,,
ਕਦੇ ਚਾਹ ਕੇ ਵੀ ਉਹਦਾ ਬੁਰਾ ਮਨਾਈਦਾ ਨਹੀਂ...
#ਪਿਆਰ ਹੋਵੇ ਕਿਸੇ ਨਾਲ ਤਾਂ ਕਿਉਂ ਸ਼ੱਕ ਕਰਨਾ,,,
ਐਵੇ ਲੋਕਾਂ ਪਿੱਛੇ ਲੱਗ ਪਿਆਰ ਗਵਾਈਦਾ ਨਹੀਂ !!! (y)
Status sent by: Pinder Kular (df) Punjabi Shayari Status
ਲਿਖ ਲਿਖ ਸ਼ਾਇਰੀ ਤੈਨੂੰ ਮਸ਼ਹੂਰ ਕਰ ਦੇਣਾ,
ਖੁਦ ਮੈਂ #ਬਦਨਾਮ ਹੀ ਰਹਿਣਾ,
ਤੈਨੂੰ ਦਿਖਾ ਕੇ ਰਾਹ ਸਵਰਗਾਂ ਦਾ,
ਖੁਦ ਨਰਕਾਂ ਦੇ ਰਾਹ ਪੈ ਜਾਣਾ...
Status sent by: Mickie Punjabi Shayari Status
ਜਦ ਵੀ ਤੇਰਾ ਦੀਦਾਰ ਹੋਵੇਗਾ, ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ, ਤੇਰਾ ਹੀ ਇੰਤਜ਼ਾਰ ਹੋਵੇਗਾ
ਜਿਥੇ ਭੱਜਿਆ ਵੀ ਨਾ ਮਿਲੂ ਦੀਵਾ, ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ, ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਝ ਲੱਗਦਾ ਹੈ 'ਸ਼ਿਵ' ਦੇ ਸ਼ੇਅਰਾਂ 'ਚੋਂ, ਕੋਈ ਧੁਖ਼ਦਾ ਅੰਗਾਰ ਹੋਵੇਗਾ
Status sent by: Shiv Kumar Batalvi Punjabi Shayari Status