Page - 59

Udeek kihnu kehnde ne

ਸਾਡੇ ਨੈਨ ਤੇਰੀਆਂ ਹੀ ਰਾਹਾਂ ਤੇ ਰਹਿੰਦੇ ਨੇ,
ਸਚ ਜਾਣੀ ਤੇਰੇ ਹੀ ਭੁਲੇਖੇ ਸਾਨੂੰ ਹਰ ਵੇਲੇ ਪੈਂਦੇ ਨੇ,
ਅਸੀਂ ਵੀ ਹੁਣ ਤੇਰੀ ਗਲੀ ਮੁੜ ਨਹੀਂਓ ਆਉਣਾ...
ਤੇਨੂੰ ਵੀ ਤਾਂ ਪਤਾ ਲਗੇ ਉਡੀਕਾਂ ਕੀਹਨੂੰ ਕਿਹੰਦੇ ਨੇ |

Safar zindagi da jadon mukk jana

ਸਫਰ ਜਿੰਦਗੀ ਦਾ ਜਦੋ ਮੁੱਕ ਜਾਣਾ
ਸੁੱਤੇ ਪਿਆਂ ਨੇ ਫੇਰ ਅਸੀ ਉੱਠਣਾ ਨਈ
ਚਿੱਟੀ ਚਾਦਰ ਦੀ ਮਾਰਨੀ ਅਸੀ ਬੁੱਕਲ
ਤੁੱਰ ਪੈਣਾ ਹੈ ਕਿਸੇ ਨੂੰ ਪੁੱਛਣਾ ਨਈ
ਸਾਨੂੰ ਕਿਸੇ ਨੇ ਜਾਂਦਿਆ ਰੋਕਣਾ ਨਈ
ਤੇ ਅਸੀ ਕਿਸੇ ਦੇ ਰੋਕਿਆ ਰੁਕਣਾ ਨਈ
ਚਾਰ ਦਿਨ ਪੈਣੀ ਏ ਰਾਮ ਰੌਲੀ
ਫਿਰ ਨਾਮ ਵੀ ਕਿਸੇ ਨੇ ਪੁੱਛਣਾ ਨਈ,

Eh duniya tan ik mela hai

ਇਹ ਦੁਨੀਆਂ ਤਾ ਇੱਕ ਮੇਲਾ ਹੈ
ਕੋਈ ਤੁਰ ਜਾਂਦਾ ਕੋਈ ਆ ਜਾਂਦਾ
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀ
ਤੇ ਕੋਈ ਕੰਡਿਆਂ ਨਾਲ ਵੀ ਨਿਭਾ ਜਾਂਦਾ
ਕੋਈ ਖੁਸ਼ੀਆਂ ਮਨਾਉਂਦਾ ਨਹੀ ਥੱਕਦਾ
ਤੇ ਕੋਈ ਦੁੱਖਾਂ ਚ ਉਮਰ ਲੰਘਾ ਜਾਂਦਾ
ਕੋਈ ਪਲ ਦੇ ਵਿੱਚ ਦਿਲ ਤੋੜ ਜਾਂਦਾ
ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ....

Har ishq da bane kissa kahani

ਹਰ ਇਸ਼ਕ਼ ਦਾ ਕਿੱਸਾ ਬਣੇ ਜਾਂ ਕਹਾਣੀ ਜਰੂਰੀ ਤਾਂ ਨਹੀ
ਦਿਲ ਵੀ ਰੋਂਦਾ ਹੈ ਕੱਲਾ ਅੱਖ ਵਿਚ ਪਾਣੀ ਜਰੂਰੀ ਤਾਂ ਨਹੀ
ਕਦੇ-ਕਦੇ ਪਲ ਦੇ ਰਿਸ਼ਤੇ ਵੀ ਜਿੰਦਗੀ ਬਦਲ ਦਿੰਦੇ ਨੇ
ਕੰਮ ਆਵੇ ਹਰ ਥਾਂ ਸਾਂਝ ਪੁਰਾਣੀ ਜਰੂਰੀ ਤਾਂਨਹੀ
ਤਰਦਾ ਹੈ ਫੁੱਲ ਕਮਲ ਦਾ ਪਾਣੀ ਦੇ ਉੱਤੇ ਵੀ
ਹਰ ਫੁੱਲ ਲਈ ਹੋਵੇ ਇਕ ਟਾਹਣੀ ਜਰੂਰੀ ਤਾਂ ਨਹੀ
ਬਾਤ ਓਹੀ ਹੁੰਦੀ ਹੈ ਜੋ ਦਿਲਾਂ ਵਿਚੋਂ ਗੁਜ਼ਰੇ
ਹਰ ਬਾਤ ਚ ਹੋਵੇ ਰਾਜਾ ਰਾਣੀ ਜਰੂਰੀ ਤਾਂ ਨਹੀ
ਦਿੰਦੀ ਹੈ ਸਿੱਖਿਆ ਉਮਰ ਨਿਆਣੀ ਵੀ ਕਦੇ ਕਦੇ
ਸਮਝਾਵੇ ਸਦਾ ਉਮਰ ਸਿਆਣੀ ਜਰੂਰੀ ਤਾਂ ਨਹੀ
ਲੰਘਾਉਣਾ ਪੈਂਦਾ ਵਕ਼ਤ ਕਦੇ ਸਮਝੌਤਿਆ ਨਾਲ
ਹਰ ਇਕ ਨੂ ਮਿਲੇ ਰੂਹ ਦਾ ਹਾਣੀ ਜਰੂਰੀ ਤਾਂ ਨਹੀ

Mausam to pehla pyar badalde ne

ਕੱਪੜਿਆ ਵਾਂਗੂੰ ਨਿੱਤ "Yaar" ਬਦਲਦੇ ਨੇ,
ਮੌਸਮ ਤੋ ਵੀ ਪਹਿਲਾਂ "Pyar" ਬਦਲਦੇ ਨੇ,
ਕੀ ਕਸਮਾਂ ਕੀ "Vaade" ਯਾਰੋ,
ਪਲਾਂ ਚ ਉਮਰਾਂ ਦੇ "Aitbaar" ਬਦਲਦੇ ਨੇ,
ਪਿਆਰ "Wafa" ਦਾ ਮੁੱਲ ਨਾ ਕੌਡੀ,
ਉਚੀਆ ਹਵੇਲੀਆਂ ਦੇਖ ਸੋਹਣੇ "Dildaar" ਬਦਲਦੇ ਨੇ,,,,