Page - 63

Sanu tan hamsafar changa laga

♥☆ -- ਮੰਜ਼ਿਲਾ ਦੀ ਗੱਲ ਛੱਡ ਸੱਜਨਾ ___
♥☆ --ਇੱਥੇ ਕਿੰਨੇ ਪਾਈਆ ਮੰਜ਼ਿਲਾ ਨੇ,_
♥☆ --ਸਾਨੂੰ ਤਾ ਬੱਸ ਇੱਕ ਸਫਰ ਚੰਗਾ ਲੱਗਾ__
♥☆ -- ਤੇ ਇੱਕ ਹਮਸਫਰ ਚੰਗਾ ਲੱਗਾ,_

Har dar ton khali murhde rahe

ਨਦੀ ਵਗਦੀ ਰਹੀ, ਕੰਢੇ ਖੁਰਦੇ ਰਹੇ,
ਉਹ ਕਿਨਾਰੇ ਕਿਨਾਰੇ ਹੀ ਤੁਰਦੇ ਰਹੇ....
ਉਹ ਕੌਣ ਲੋਕ ਨੇ ਜਿਨਾ ਨੂੰ ਪੈ ਜਾਂਦੀ ਖੈਰ,
ਹਰ ਦਰ ਤੋਂ ਅਸੀਂ ਖਾਲੀ ਮੁੜਦੇ ਰਹੇ....
ਕਤਿਲਾਂ ਦੀ ਵੀ ਗਿਣਤੀ ਬੜੀ ਸੀ ਮਗਰ,
ਕਾਫਲੇ ਸਿਰ ਫਰੋਸ਼ਾਂ ਦੇ ਜੁੜਦੇ ਰਹੇ....
ਜ਼ੋਰ ਚਲਿਆ ਨਾ ਰਸਤੇ ਦੇ ਪੱਥਰਾਂ ਦਾ ਵੀ,
ਹੜ ਦਾ ਪਾਣੀ ਸੀ ਪੱਥਰ ਵੀ ਰੁੜਦੇ ਰਹੇ....

Par teri gal baat kuch hor c

ਤੈਥੋਂ ਘੈਂਟ ਭਾਂਵੇ ਲੱਭ ਗਈ ਆ ਸਾਨੂੰ,
ਪਰ ਤੇਰੀ ਗੱਲ ਬਾਤ ਕੁਝ ਹੋਰ ਈ ਸੀ,
ਤੇਰੇ ਨੈਣਾਂ ਵਰਗੇ ਨੈਣ ਬੇਸ਼ੱਕ ਮਿਲ ਗਏ,
ਪਰ ਤੇਰੀ ਤੱਕਣੀ ਕੁਝ ਹੋਰ ਈ ਸੀ,
ਸ਼ੋਣਾ ਮੋਣਾ ਨੋਣਾ ਕਹਿਣ ਵਾਲੀ ਤੇ ਬੇਸ਼ੱਕ ਮਿਲ ਗਈ,
ਪਰ ਤੇਰੇ ਮੂੰਹੋਂ ਕਹਿਣ ਦੀ ਗੱਲ ਹੋਰ ਈ ਸੀ

Tetho Ghaint Bhawein Labh Gayi Aa Sanu,
Par Teri Gal Baat Kujh Hor E C,
Tere Naina Varge Nain Beshak Mil Gaye,
Par Teri Takni Kujh Hor E C,
Shona Mona Nona Kehan Wali Beshak Mil Gayi,
Par Tere Muhon Kehan Di Gal Kujh Hor E C

Baneya Karu Pagg Patiala Shahi

ਮੈਂ ਵੀ ਹੁਣ ਛੱਡ ਤੇ ਸਟਾਇਲ ਸਾਰੇ,
ਤੂੰ ਵੀ ਬਹੁਤੀ ਸ਼ਕੀਨੀ ਨਾਂ ਲਾਇਆ ਕਰ ਨੀਂ,
ਬੰਨਿਆਂ ਕਰੂੰ ਮੈਂ ਪੱਗ ਪਟਿਆਲਾ ਸ਼ਾਹੀ,
ਤੂੰ ਵੀ ਹੁਣ ਕਰਕੇ ਮੈਚਿੰਗ ਸੂਟ ਪਾਇਆ ਕਰ ਨੀਂ

Main V Hun Shad Te Style Saare,
Tu V Bahuti Shokini Na Laya Kar Ni,
Baneya Karu Main Pagg Patiala Shahi,
Tu V Hun Karke Matching Suit Paya Kar Ni

Hun geir banke jeena chahunda haan

ਆਪਣਾ ਬਣ ਕੇ ਦੇਖ ਲਿਆ
ਹੁਣ ਗੈਰ ਬਣ ਕੇ ਜੀਣਾ ਚਾਹੁੰਦਾ ਹਾ
ਸ਼ਾਂਤ ਸਾਗਰ,ਹਲਚਲ ਕਰਦੀ ਲਹਿਰ
ਬਣ ਕੇ ਜੀਣਾ ਚਾਹੁੰਦਾ ਹਾ
ਬਹੁਤ ਸਾੜਿਆ ਮੈਨੂੰ
ਜੇਠ ਹਾੜ ਦੀਆਂ ਧੁੱਪਾਂ ਤਿੱਖੀਆਂ ਨੇ
ਹੁਣ ਬਾਕੀ ਦੀ ਜਿੰਦਗੀ ਮੈਂ ਵੀ
ਦੁਪਿਹਰ ਬਣਕੇ ਜੀਣਾ ਚਾਹੁੰਦਾ ਹਾ
ਖੁਸ਼ੀਆਂ ਚਾਵਾਂ ਦਾ ਪਿੰਡ ਬਣਕੇ
ਹਮੇਸ਼ਾ ਲਈ ਉੱਜੜ ਗਿਆ ਮੈਂ
ਰੋਸਿਆ ਗਿਲਿਆਂ ਦਾ ਵੱਸਦਾ ਸ਼ਹਿਰ
ਬਣ ਕੇ ਜੀਣਾ ਚਾਹੁੰਦਾ ਹਾ
ਵੈਸੇ ਵੀ ਮੱਖੀਆਂ ਵਾਂਗੂੰ ਹੁਣ
ਇਸ ਸ਼ਹਿਤ ਕੋਲ ਆਉਂਦਾ ਨੀ ਕੋਈ
ਤਾਹੀ ਤਾ ਹੁਣ ਦੁਨੀਆਂ ਵਿਚ
ਜਹਿਰ ਬਣਕੇ ਜੀਣਾ ਚਾਹੁੰਦਾ ਹਾ
ਵੈਸੇ ਤਾ ਕਦੇ ਕੁਝ
ਲਿਖਣਾ ਆਉਣਾ ਨਹੀਓ ਮੈਨੂੰ
ਪਰ ਦਿਲ ਕਵੇ ਫ਼ਰਜ਼ੀ ਜਿਹਾ
ਸ਼ਾਇਰ ਬਣਕੇ ਜੀਣਾ ਚਾਹੁੰਦਾ ਹਾ...