Hun Yaaran Nu Kyon Like Kardi
ਹੁਣ ਯਾਰਾਂ ਨੂੰ ਤੂੰ ਕਿਉਂ Like ਕਰਦੀ,
ਆਪਣੇ ਤਾਂ ਵੱਖਰੇ ਰਾਹ ਹੋਗੇ,
ਪਹਿਲਾ ਤੈਨੂੰ ਆਕੜ ਮਾਰ ਗਈ.
ਹੁਣ ਅਸੀਂ ਵੀ ਬੇਪਰਵਾਹ ਹੋਗੇ
ਹੁਣ ਯਾਰਾਂ ਨੂੰ ਤੂੰ ਕਿਉਂ Like ਕਰਦੀ,
ਆਪਣੇ ਤਾਂ ਵੱਖਰੇ ਰਾਹ ਹੋਗੇ,
ਪਹਿਲਾ ਤੈਨੂੰ ਆਕੜ ਮਾਰ ਗਈ.
ਹੁਣ ਅਸੀਂ ਵੀ ਬੇਪਰਵਾਹ ਹੋਗੇ
ਕਦੇ ਤੇਰਾ ਨਾ ਲੈ ਕੇ ,
ਕਦੇ ਤੈਨੂੰ ਯਾਦ ਕਰ ਕੇ,
ਕਦੇ ਤੇਰੀ ਤਸਵੀਰ ਦੇਖ ਕੇ,
ਕਦੇ ਤੇਰੇ ਨਾਲ ਗੱਲਾ ਕਰਕੇ,
ਦਿਨ ਦੀ ਸ਼ੁਰੂਆਤ ਹੁੰਦੀ ਸੀ।
ਪਰ ਕਦੇ ਕਦੇ ,
ਹੁਣ ਤਾਂ ਸਭ ਕੁਝ ਵਿਸਰ ਗਿਆ।
ਯਾਦ ਕਰਨ ਨੂੰ ਜੇ ਦਿਲ ਕਰ ਵੀ ਗਿਆ।
ਤਾਂ ਤੇਰਾ ਨਾਮ ਹੋਟਾ ਤੇ ਆ ਕੇ ਰੁੱਕ ਗਿਆ।
ਚੇਹਰੇ ਤੇ ਮੁਸਕਾਨ ਓਹਦੇ ਪਹਿਲਾ ਵਾਲੀ ਸੀ
ਪਰ ਦਿਲ ਤੋ ਖੋਰੇ ਕਿਓ ਉਦਾਸ ਜਾਪਦੀ ਸੀ
ਮੇਰੇ ਬਿਨਾ ਕੁਛ ਪੁੱਛੇ "ਮੈ ਠੀਕ ਹਾਂ"
ਓਹ ਬਾਰ ਬਾਰ ਆਖਦੀ ਸੀ
ਹੈਰਾਨ ਸੀ ਦੇਖ ਕੇ ਇਹ ਓਹੀ ਏ ਜੋ ਕਦੇ ਕੁਛ ਨਾ ਲੁਕਾਉਂਦੀ ਸੀ
ਕਿਵੇਂ ਬਿਗਾਨੀ ਹੋ ਗਈ ਕਦੇ ਜਾਨੋ ਵਧ ਮੈਨੂ ਚਾਹੁੰਦੀ ਸੀ
ਮੇਰਾ ਸਾਥ ਦੇਣ ਲਈ ਸਾਰੀ ਦੁਨਿਆ ਨਾਲ ਵੈਰ ਕਮਾਉਂਦੀ ਸੀ
ਵਕ਼ਤ ਨਾਲ ਸਭ ਬਦਲ ਗਿਆ
ਨਈ ਤਾ ਵੇਖ ਕੇ ਮੈਨੂ ਝਟ ਭਜ ਮੇਰੇ ਕੋਲ ਆਉਂਦੀ ਸੀ....... :(
ਕੁਝ ਮੁੰਡੇ ਤ਼ੋੜ ਚੜਾਉਂਦੇ ਨਾ.....
ਤੇ ਕੁਝ ਕੁੜੀਆ ਰਾਹ ਵਿਚੋਂ ਮੁੜੀਆਂ ਨੇ,
ਮੁੰਡੇਆ ਨੂੰ ਲਾਲਚ ਹੁਸਨਾ ਦਾ.....
ਤੇ ਕੁਝ ਕੁੜੀਆਂ ਪੈਸੇ ਦੇਖ ਕੇ ਖੁਰੀਆਂ ਨੇ,
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ....
ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ...
ਨਾਂ ਦੌਲਤ, ਨਾਂ ਸ਼ੌਹਰਤ, ਨਾਂ ਅਦਾਵਾਂ ਨਾਲ,
ਬੰਦਾ ਆਖਰ ਸਜਦਾ ਚਾਰ ਭਰਾਂਵਾਂ ਨਾਲ।
ਨਾਂ ਪਹਿਲਾਂ ਕਦੇ ਪੁੱਗੀ , ਨਾਂ ਹੁਣ ਪੁੱਗਣੀ ਏ,
ਅਣਭੋਲ ਚਿੜੀ ਦੀ ਸਾਂਝ ਕਾਲਿਆਂ ਕਾਂਵਾਂ ਨਾਲ।
ਹੈਂਕੜ ਜੋ ਹਥਿਆਰਾਂ ਦੇ ਨਾਲ ਮਰਦੀ ਨਾਂ,
...ਆਖਰ ਨੂੰ ਮਰ ਜਾਣੀ ਬਦ-ਦੁਆਂਵਾਂ ਨਾਲ।
ਸੱਚੈ ਮਨ ਨਾਲ ਪਿਆਰ ਦੀ ਜੋਤ ਜਗਾਈ ਜੋ,
ਬੁਝ ਨਹੀਂ ਸਕਦੀ ਝੱਖੜ ਤੇਜ਼ ਹਵਾਵਾਂ ਨਾਲ....