Page - 256

Jatti Punjabi Suit Di Shaukeen

ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ...

Tan Galti Taqdeeran Di

ਹਰ ਗੀਤ ਕਹਾਣੀ ਕਹਿ ਜਾਂਦਾ
ਇਸ ਇਸ਼ਕ ਦੀਆਂ ਜ਼ੰਜ਼ੀਰਾਂ ਦੀ
ਇੱਥੇ ਅਰਸ਼ੌਂ ਡਿੱਘੇ ਰਾਂਝੇ ਦੀ,,,
ਮਹਿਲਾਂ ਤੋਂ ਉੱਜੜੀਆਂ ਹੀਰਾਂ ਦੀ
ਇਹ ਰੋਗ ਤਬਾਹੀ ਕਰ ਤੁਰਦੇ
ਉਹਨਾਂ ਦਿਲ ਤੋਂ ਬਣੇ ਫ਼ਕੀਰਾਂ ਦੀ
ਪਰ ਫਿਰ ਵੀ ਜੇ ਕੋਈ ਇਸ਼ਕ ਕਰੇ
ਤਾਂ ਸਮਝੋ ਗਲਤੀ ਏ ਤਕਦੀਰਾਂ ਦੀ ...

Kinni Sohni ohdi soorat e

ਕਿੰਨੀ ਸੋਹਨੀ ਉਹਦੀ ਸੂਰਤ ਏ
ਲਗਦੀ ਉਹ ਸੋਨੇ ਦੀ ਮੂਰਤ ਏ
ਕਿੰਝ ਉਹਦੀ ਮੈਂ ਤਰੀਫ ਕਰਾਂ
ਉਹਦਾ ਦੂਜਾ ਨਾਂ ਹੀ ਕੁਦਰਤ ਏ
ਕਿੰਝ ਉਹਦੇ ਬਿਨਾ ਮੈਂ ਕੱਲਾ ਜੀਵਾਂ
ਬੱਸ ਇੱਕ ਉਹੀ ਮੇਰੀ ਜਰੂਰਤ ਏ

Mainu Teri Kinni Lod E

ਬਿਨਾ ਮੰਗੇ ਮੈਨੂੰ ਸਭ ਕੁਝ ਮਿਲ ਜਾਂਦਾ
ਬੱਸ ਇੱਕ ਤੂੰ ਹੀ ਹੈਂ ਜੋ ਮੰਗੇ ਤੇ ਨਹੀਂ ਮਿਲ ਰਹੀ ਏਂ
ਕਹਿੰਦੇ ਨੇ ਰੱਬ ਅੱਗੇ ਸਿਰ ਝੁਕਾਉਣ ਨਾਲ ਸਭ ਮਿਲਦਾ
ਨੀ ਤੂੰ ਤਾਂ ਰੱਬ ਅੱਗੇ ਸਿਰ ਝੁਕਾਉਣ ਨਾਲ ਵੀ ਨਹੀਂ ਮਿਲ ਰਹੀ ਏਂ,
ਕਿਵੇਂ ਮੈਂ ਤੈਨੂੰ ਦੱਸਾਂ ਮੈਨੂੰ ਤੇਰੀ ਕਿੰਨੀ ਲੋੜ੍ਹ ਏ,
ਤੇਰੇ ਬਿਨਾਂ ਤਾਂ ਜਿੰਦਗੀ ਮੇਰੀ ਜਮਾ ਵੀ ਨੀ ਹਿਲ ਰਹੀ ਏ...

Pabb sambhal ke chakk ni

ਬਿਨਾਂ ਖੰਭੋਂ ਉੱਡੇ ਜਾਂਦੇ #ਦਿਲ ਨੂੰ ਸੰਭਾਲ,
ਬਹੁਤੀ ਚੁੱਕ ਨਾ ਸੋਹਣੀਏ ਅੱਤ ਨੀ,,,
ਪੈਰ-ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੱਬ ਸੰਭਲ-ਸੰਭਲ ਕੇ ਚੱਕ ਨੀ ....