Tere Mere Pyar Wich Farak Si
ਤੇਰੇ ਮੇਰੇ ਪਿਆਰ ਵਿੱਚ ਇੰਨਾਂ ਹੀ ਫਰਕ ਸੀ,
ਸਾਡੇ ਲਈ ਸੀ ਸੱਚਾ ਪਰ ਤੇਰੇ ਲਈ ਠਰਕ ਸੀ,
ਨਿੱਤ ਨਵੇਂ ਬਣਾਓੁਣ ਵਾਲੀ ਤੇਰੀ ਇਹ ਤਾਂ ਚਾਲ ਸੀ,
ਭੁੱਲਣਾ ਨੀ ਸਾਨੂੰ ਜੋ ਤੂੰ ਕੀਤਾ ਸਾਡੇ ਨਾਲ ਸੀ....
ਤੇਰੇ ਮੇਰੇ ਪਿਆਰ ਵਿੱਚ ਇੰਨਾਂ ਹੀ ਫਰਕ ਸੀ,
ਸਾਡੇ ਲਈ ਸੀ ਸੱਚਾ ਪਰ ਤੇਰੇ ਲਈ ਠਰਕ ਸੀ,
ਨਿੱਤ ਨਵੇਂ ਬਣਾਓੁਣ ਵਾਲੀ ਤੇਰੀ ਇਹ ਤਾਂ ਚਾਲ ਸੀ,
ਭੁੱਲਣਾ ਨੀ ਸਾਨੂੰ ਜੋ ਤੂੰ ਕੀਤਾ ਸਾਡੇ ਨਾਲ ਸੀ....
ਤੂੰ ਕੀ ਜਾਣੇ ਦਿਨ ਜਿੰਦਗੀ ਦੇ ਕਿੰਨੇ ਤੇਰੇ ਪਿੱਛੇ ਬਰਬਾਦ ਕੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਤੇਰੀ ਝੂਠੀ ਯਾਰੀ ਲਈ ਮੈਂ ਸੱਚੇ ਯਾਰ ਰੁਲਾ ਦਿੱਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਕੁਝ ਖਾਸ ਸੀ ਕੁਝ ਆਮ ਸੀ ਮੇਰੇ ਲਈ ਪਿਆਰ ਦੇ ਜਾਮ ਸੀ ,
ਤੇਰੀ ਨਕਲੀ ਪਿਆਰ ਦੀ ਨਗਰੀ ਚ ਮੈਂ ਸਚ ਦੇ ਮਹਿਲ ਸੀ ਢਾਹ ਦਿੱਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ
ਇਹ ਸਚ ਹੈ ਕਿ ਯਾਦ ਤੇਰੀ ਕਬਰਾਂ ਤੱਕ "ਰਾਣੇ" ਨਾਲ ਜਾਊ,
ਚੱਲ ਤੂੰ ਨਹੀ ਤੇਰੀ ਯਾਦ ਸਹੀ ਉਮਰਾਂ ਤੱਕ ਮੇਰਾ ਸਾਥ ਨਿਭਾਊ,
ਭੁੱਲਣੇ ਬੜੇ ਹੀ ਔਖੇ ਨੇ ਜੋ ਪਲ ਤੇਰੇ ਸਨ ਨਾਲ ਬੀਤੇ,
ਇਕ ਤੇਰੇ ਨਾਲ ਜੋੜਨ ਲਈ ਮੈਂ ਸਾਰੇ ਰਿਸ਼ਤੇ ਗਵਾ ਦਿੱਤੇ...
ਮੈਨੂੰ ਬੜਾ ਉਹ ਲਾਡ ਲਡਾਉਂਦੀ ਸੀ
ਰੌਂਦਾ ਸੀ ਮੈ ਤਾਂ ਉਹਨੂੰ ਚੈਨ ਨਾਂ ਆਉਂਦੀ ਸੀ
ਖਬਰੇ ਕਿੱਥੇ ਉਹ ਭੋਲੀ ਮੇਰੀ ਜ਼ਿੰਦਗੀ ਖੋ ਗਈ
ਮੈਨੂੰ ਜਗਾ ਕੇ ਕਿਉਂ ਅੰਮੀਏ ਆਪ ਸਦਾ ਲਈ ਸੋ ਗਈ
ਤੇਰੀ ਲੋਰੀ ਸੁਣੇ ਬਿਨਾਂ ਮੈਨੂੰ ਨੀਂਦ ਨਹੀ ਆਉਂਦੀ ਏ
ਕਿਥੇ ਆ ਤੂੰ ਆਜਾ ਇੱਕ ਵਾਰ ਮਾਂ ਤੇਰੀ ਯਾਦ ਬੜੀ ਸਤਾਉਂਦੀ ਏ
ਬੇਸ਼ੱਕ ਅੱਜ ਕੋਲ ਨੇ ਲੋਕ ਬਹੁਤ ਮੇਰੇ, ਪਰ ਤੇਰੀ ਘਾਟ ਰੜਕਦੀ ਆ
ਪੈਸੇ ਵੀ ਬਹੁਤ ਕਮਾ ਲਏ, ਪਰ ਖਾਲੀ ਰੂਹ ਅੰਦਰੋ ਬੜੀ ਤੜਫਦੀ ਆ
ਨਾ ਮਿਲਦੀ ਦਿਲੋਂ ਦੁਆ ਕਿਸੇ ਤੋ, ਨਾ ਮਿਲਦੀ ਚੂਰੀ ਨਾ ਘੂਰੀ ਮਾਏ
ਕਿਤੇ ਆ ਕੇ ਦੇਖ ਤੇਰੇ ਬਿਨਾਂ ਪਿੰਦਰ ਦੀ ਜ਼ਿੰਦਗੀ ਹੋਈ ਅਧੂਰੀ ਮਾਏ
ਅੱਜ ਵੀ ਤੈਨੂੰ ਦੇਖਣ ਲਈ ਇਹ ਅੱਖੀਆਂ ਤਰਸ ਦੀਆਂ
ਦਿਲ ਮੇਰੇ ਦੀਆਂ ਧੜਕਨਾਂ ਤੇਰੇ ਪਿਆਰ 'ਚ ਧੜਕ ਦੀਆਂ
ਤੂੰ ਵਾਪਸ ਮੁੜਿਆ ਉਡੀਕ ਤੇਰੀ ਵਿਚ ਬੈਠਾ ਰਹਿੰਦਾ ਹਾਂ
ਦਿਨ ਰਾਤ ਤੇਰੀਆਂ ਸੋਚਾਂ ਸੋਚ ਕੇ ਕੱਟਦਾ ਰਹਿੰਦਾ ਹਾਂ
ਕੀਤੇ ਰਹਿ ਨਾ ਜਾਵੇ ਰੀਝ ਮਿਲਣ ਦੀ ਤੈਨੂੰ ਕਮਲੇ ਦੀ
ਬੱਸ ਇਸੇ ਗੱਲ ਤੋ ਚੰਦਰੀ ਮੌਤ ਤੋ ਡਰਦਾ ਰਹਿੰਦਾ ਹਾਂ