ਮੈਨੂੰ ਬੜਾ ਉਹ ਲਾਡ ਲਡਾਉਂਦੀ ਸੀ
ਰੌਂਦਾ ਸੀ ਮੈ ਤਾਂ ਉਹਨੂੰ ਚੈਨ ਨਾਂ ਆਉਂਦੀ ਸੀ
ਖਬਰੇ ਕਿੱਥੇ ਉਹ ਭੋਲੀ ਮੇਰੀ ਜ਼ਿੰਦਗੀ ਖੋ ਗਈ
ਮੈਨੂੰ ਜਗਾ ਕੇ ਕਿਉਂ ਅੰਮੀਏ ਆਪ ਸਦਾ ਲਈ ਸੋ ਗਈ

ਤੇਰੀ ਲੋਰੀ ਸੁਣੇ ਬਿਨਾਂ ਮੈਨੂੰ ਨੀਂਦ ਨਹੀ ਆਉਂਦੀ ਏ
ਕਿਥੇ ਆ ਤੂੰ ਆਜਾ ਇੱਕ ਵਾਰ ਮਾਂ ਤੇਰੀ ਯਾਦ ਬੜੀ ਸਤਾਉਂਦੀ ਏ
ਬੇਸ਼ੱਕ ਅੱਜ ਕੋਲ ਨੇ ਲੋਕ ਬਹੁਤ ਮੇਰੇ, ਪਰ ਤੇਰੀ ਘਾਟ ਰੜਕਦੀ ਆ
ਪੈਸੇ ਵੀ ਬਹੁਤ ਕਮਾ ਲਏ, ਪਰ ਖਾਲੀ ਰੂਹ ਅੰਦਰੋ ਬੜੀ ਤੜਫਦੀ ਆ

ਨਾ ਮਿਲਦੀ ਦਿਲੋਂ ਦੁਆ ਕਿਸੇ ਤੋ, ਨਾ ਮਿਲਦੀ ਚੂਰੀ ਨਾ ਘੂਰੀ ਮਾਏ
ਕਿਤੇ ਆ ਕੇ ਦੇਖ ਤੇਰੇ ਬਿਨਾਂ ਪਿੰਦਰ ਦੀ ਜ਼ਿੰਦਗੀ ਹੋਈ ਅਧੂਰੀ ਮਾਏ

Leave a Comment