Apne Saah tere naa karde haan
ਖੁਦਾ ਅੱਗੇ ਇਹ ਦੁਆ ਕਰਦੇ ਹਾਂ,
ਆਪਣੇ ਸਾਹ ਤੇਰੇ ਨਾਂ ਕਰਦੇ ਹਾਂ <3
ਨੇ ਗੱਲਾਂ ਬਥੇਰੀਆਂ ਕਰਨ ਨੂੰ ਤੇਰੇ ਨਾਲ,
ਪਰ ਤੇਰੇ ਰੁੱਸ ਜਾਣ ਤੋਂ ਡਰਦੇ ਹਾਂ <3
ਖੁਦਾ ਅੱਗੇ ਇਹ ਦੁਆ ਕਰਦੇ ਹਾਂ,
ਆਪਣੇ ਸਾਹ ਤੇਰੇ ਨਾਂ ਕਰਦੇ ਹਾਂ <3
ਨੇ ਗੱਲਾਂ ਬਥੇਰੀਆਂ ਕਰਨ ਨੂੰ ਤੇਰੇ ਨਾਲ,
ਪਰ ਤੇਰੇ ਰੁੱਸ ਜਾਣ ਤੋਂ ਡਰਦੇ ਹਾਂ <3
ਕਦੀ ਡੁੱਬਦੇ ਰਹੇ, ਕਦੀ ਤਰਦੇ ਰਹੇ
ਇੰਝ ਪੀੜਾਂ ਸਫਰ ਦੀਆਂ ਕਰਦੇ ਰਹੇ
ਜ਼ਿੰਦਗੀ ਨੂੰ ਦਾਅ ਤੇ ਲਾਉਣ ਪਿੱਛੋਂ
ਕਦੀ ਜਿੱਤਦੇ ਰਹੇ ਕਦੀ ਹਰਦੇ ਰਹੇ
ਆਸਾਂ ਦੇ ਜੋ ਤਾਜ-ਮਹਲ ਸੀ ਉਸਾਰੇ
ਕੁਝ ਢਹਿੰਦੇ ਰਹੇ ਕੁਝ ਖਰਦੇ ਰਹੇ
ਜਦ ਵੀ ਪੁੱਛੀ ਆਣ ਮੌਤ ਨੇ ਰਜ਼ਾਮੰਦੀ
ਅਸੀਂ ਹਾਮੀ ਜੀਣ ਲਈ ਭਰਦੇ ਰਹੇ
ਆਪਣੀ ਆਪ ਘੜੀ ਤਕਦੀਰ ਉੱਤੇ
ਕਦੀ ਮਾਣ ਕੀਤਾ ਕਦੀ ਡਰਦੇ ਰਹੇ...
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ__
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ...
ਚੰਗੇ ਨੰਬਰ ਲੈ ਲਏ ਮੇਰੇ ਸਾਥੀ ਸਾਰਿਆ ਨੇ ,
ਮੈਨੂ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਨਾ ਕਾਲਜ ਨਾ ਟਿਉਸਨ ਤੇ ਦਿਲ ਲਗਦਾ ਮੇਰਾ ਨੀ ,
ਹਰ ਇਕ ਕਾਪੀ ਕਾਗਜ਼ ਤੇ ਨਾ ਲਿਖਿਆ ਤੇਰਾ ਨੀ !
ਸਭ ਕੁਝ ਦਿਲੋ ਭੁਲਾਤਾ ਅਸੀ ਤਾਂ ਤੇਰੇ ਮਾਰਿਆਂ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਚੁਕਦਾ ਜਦੋ ਕਿਤਾਬਾਂ ਪੜ੍ਹਣ ਨੂੰ , ਤਾਂ ਨਜਰੀ ਆਉਂਦੀ ਤੂੰ ,
ਪਾਠ ਇਸ਼ਕ਼ ਦਾ ਬਣਕੇ ਮੈਨੂ ਆਪ ਪੜ੍ਹਾਉਂਦੀ ਤੂੰ !
ਪੁੱਠੇ ਰਾਹੇ ਪਾਤਾ ਤੇਰੇ ਇਹ ਸਹਾਰਿਆ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਪੜ੍ਹਨ ਵਾਸਤੇ ਜਦੋ ਚੁਬਾਰੇ ਚੜ੍ਹ ਕੇ ਬਹਿੰਦਾ ਨੀ ,
ਰੱਖ ਕੇ ਪਰੇ ਕਿਤਾਬਾਂ ਤੇਰੇ ਵੱਲ ਤੱਕਦਾ ਰਹਿੰਦਾ ਨੀ ,
ਪਾਗਲ ਕਰਤਾ ਤੇਰੇ ਕੋਕੇ ਦੇ ਲਿਸ਼੍ਕਾਰਿਆਂ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !
ਖਰੋਡ ਮੈਨੂੰ ਬਾਰ ਬਾਰ ਸਮਝਾ ਕੇ ਹਾਰ ਗਿਆ ,
ਪਰ ਪਿਆਰ ਤੇਰੇ ਦਾ ਤੀਰ ਚੰਦਰੀਏ ਦਿਲ ਚੋ ਪਾਰ ਗਿਆ ,
ਮੈਨੂੰ ਪੱਟਤਾ ਨੈਨ ਤੇਰੇ ਦੋ ਠ੍ਹੁਗ ਵਣਜਾਰਿਆ ਨੇ ,
ਮੈਨੂੰ ਫੇਲ ਕਰਾਤਾ ਹਾਣ ਦੀਏ ਤੇਰੇ ਇਸ਼ਕ਼ ਨਜਾਰਿਆਂ ਨੇ !