Rohit Mittal

141
Total Status

Kinni Sohni ohdi soorat e

ਕਿੰਨੀ ਸੋਹਨੀ ਉਹਦੀ ਸੂਰਤ ਏ
ਲਗਦੀ ਉਹ ਸੋਨੇ ਦੀ ਮੂਰਤ ਏ
ਕਿੰਝ ਉਹਦੀ ਮੈਂ ਤਰੀਫ ਕਰਾਂ
ਉਹਦਾ ਦੂਜਾ ਨਾਂ ਹੀ ਕੁਦਰਤ ਏ
ਕਿੰਝ ਉਹਦੇ ਬਿਨਾ ਮੈਂ ਕੱਲਾ ਜੀਵਾਂ
ਬੱਸ ਇੱਕ ਉਹੀ ਮੇਰੀ ਜਰੂਰਤ ਏ

Mainu Teri Kinni Lod E

ਬਿਨਾ ਮੰਗੇ ਮੈਨੂੰ ਸਭ ਕੁਝ ਮਿਲ ਜਾਂਦਾ
ਬੱਸ ਇੱਕ ਤੂੰ ਹੀ ਹੈਂ ਜੋ ਮੰਗੇ ਤੇ ਨਹੀਂ ਮਿਲ ਰਹੀ ਏਂ
ਕਹਿੰਦੇ ਨੇ ਰੱਬ ਅੱਗੇ ਸਿਰ ਝੁਕਾਉਣ ਨਾਲ ਸਭ ਮਿਲਦਾ
ਨੀ ਤੂੰ ਤਾਂ ਰੱਬ ਅੱਗੇ ਸਿਰ ਝੁਕਾਉਣ ਨਾਲ ਵੀ ਨਹੀਂ ਮਿਲ ਰਹੀ ਏਂ,
ਕਿਵੇਂ ਮੈਂ ਤੈਨੂੰ ਦੱਸਾਂ ਮੈਨੂੰ ਤੇਰੀ ਕਿੰਨੀ ਲੋੜ੍ਹ ਏ,
ਤੇਰੇ ਬਿਨਾਂ ਤਾਂ ਜਿੰਦਗੀ ਮੇਰੀ ਜਮਾ ਵੀ ਨੀ ਹਿਲ ਰਹੀ ਏ...

Kise Nu Valentine Bnava Kive?

ਮੇਰੇ ਦਿਲ ਵਾਲਾ #Rose ਤੇਰੇ ਕੋਲ ਏ
ਫੇਰ ਕਿਸੇ ਹੋਰ ਨੂੰ #Red _Rose ਦਵਾ ਕਿਵੇਂ
ਇਕ ਵਾਰ ਤੇਰੇ ਨਾਲ #ਪਿਆਰ ਦਾ ਇਜਹਾਰ ਕਰਤਾ
ਕਿਸੇ ਹੋਰ ਨੂੰ ਦੁਬਾਰਾ #Propose ਕਰਾ ਕਿਵੇਂ
ਤੈਨੂੰ ਰੱਬ ਤੋ ਵੀ ਉੱਤੇ ਰੱਖਿਆ ਸੀ
ਫੇਰ ਕਿਸੇ ਹੋਰ ਨੂੰ #Valentine ਬਣਾਵਾਂ ਕਿਵੇਂ ?

Tainu Vekhan Da Dil Karda

ਜਦੋਂ ਤੇਰੇ ਨਾਲ ਮੈ ਗੱਲਾਂ ਕਰਦਾ ਸੀ ਉਦੋਂ ਇੰਜ ਲਗਦਾ
ਕਿ ਜਿਵੇਂ ਮੈਨੂੰ ਤੇਰੇ ਤੋਂ ਸਾਹ ਮਿਲ ਜਾਵੇ,,,
ਜਦੋ ਤੂੰ ਮੈਨੂੰ ਕੀਤੇ ਰਾਹ ਵਿਚ ਦਿਖੇਂ ਉਦੋਂ ਇੰਜ ਲਗਦਾ
ਕਿ ਜਿਵੇਂ ਨਾਲ ਤੇਰੇ ਮੇਰਾ ਰਾਹ ਖਿਲ ਜਾਵੇ....
ਹੁਣ ਤੈਨੂੰ ਮਿਲਣ ਤੇ ਵੇਖਣ ਦਾ #ਦਿਲ ਕਰਦਾ
ਲਭਦਾ ਫਿਰਦਾ ਫਿਰਦਾਂ ਕਿਤੋਂ ਚੰਗੀ ਸਲਾਹ ਮਿਲ ਜਾਵੇ... :(

Kinna Pyar Ohnu Karda

ਕਿੰਨਾ ਪਿਆਰ ਮੈਂ ਉਹਨੂੰ ਕਰਦਾ ਦੱਸ ਨੀ ਸਕਦਾ
ਕਿੰਝ ਉਹਦੇ ਬਿਨਾ ਸਾਹ ਲੈ ਰਿਹਾਂ ਦੱਸ ਨੀ ਸਕਦਾ
ਰੋਗ ਕਸੂਤੇ ਲੱਗ ਗਏ ਆ, ਦਰਦ ਸਹਿ ਨੀ ਸਕਦਾ
ਮੇਰੀਏ ਜਾਨੇ ਰੱਖ ਭਰੋਸਾ ਮੇਰੇ ਪਿਆਰ ਤੇ,
ਭਾਵੇਂ ਲੱਖ ਦੁੱਖ ਆਉਣ ਵੱਖ ਤੇਰੇ ਤੋਂ ਹੋ ਨੀ ਸਕਦਾ....