Status submitted by: Dharam-singhPage - 8

Dharam Singh Cheema
Tutte Dil De Tukde Da Jod
ਅਜੀਬ ਰੋਗ ਦਾ ਸ਼ਿਕਾਰ ਹੋ ਚੱਲੀ ਇਹ ਬੇਨਾਮ ਜ਼ਿੰਦਗੀ,
ਰਾਤ ਨੂੰ ਉੱਠ ਉੱਠ ਮੈਂ ਕੱਲਿਆ ਬਾਤਾਂ ਪਾਉਂਦਾ ਰਹਿੰਦਾ ਹਾਂ,
ਪਤਾ ਹੈ ਉਸਨੇ ਮੁੜ ਵਾਪਸ ਕਦੇ ਨੀ ਆਉਣਾ ਜ਼ਿੰਦਗੀ ਚ,
ਫਿਰ ਵੀ ਰੋਜ ਉਸਨੂੰ ਅਵਾਜ਼ਾਂ ਮਾਰ ਬੁਲਾਉਂਦਾ ਰਹਿੰਦਾ ਹਾਂ,
ਠੋਕਰ ਮਾਰ ਸਾਡੀ ਜ਼ਿੰਦਗੀ ਨੂੰ ਸਭ ਕੁਝ ਖਿਲਾਰ ਗਈ ਓ,
ਟੁੱਟੇ ਦਿਲ ਦੇ ਟੁਕੜੇ ਇਕੱਠੇ ਕਰ ਜੋੜ ਲਾਉਂਦਾ ਰਹਿੰਦਾ ਹਾਂ :(
Yaro Asin ikkale Jee Ke Ki Karde
ਨਾ ਮੁੱਕੀ ਉਹਨਾਂ ਦੇ ਦਿਲ ਚੋ ਨਫ਼ਰਤ ਸਾਡੇ ਲਈ,
ਸਾਡੀ ਜ਼ਿੰਦਗੀ ਤੋਂ ਮੌਤ ਤੱਕ ਦੀ ਵਾਟ ਮੁੱਕ ਚੱਲੀ,
ਜਿਉਂਦਿਆਂ ਕੀ ਦੇਖਣਾ ਸੀ ਸਾਨੂੰ ਮਰੇ ਤੋ ਨਾ ਆਏ,
ਸੀਵਿਆਂ ਬਲਦੀ ਮੇਰੀ ਚਿਤਾ ਦੀ ਲਾਟ ਮੁੱਕ ਚੱਲੀ,
ਅਸੀ ਜੱਗ ਤੇ ਇਕੱਲੇ ਜੀ ਕੇ ਵੀ ਕੀ ਕਰਦੇ ਯਾਰੋ,
ਜਦੋ ਸੱਜ਼ਣਾਂ ਦੀ ਜ਼ਿੰਦਗੀ 'ਚ ਸਾਡੀ ਘਾਟ ਮੁੱਕ ਚੱਲੀ :(
Ikk Reejh Dil di chiran ton baaki
ਇੱਕ ਅਰਸਾ ਤਾਪ ਵਿਛੋੜੇ ਦਾ ਹੰਢਾਉਣਾਂ ਜਰੂਰ ਏ,
ਰੁੱਸੇ ਹੋਏ ਸੱਜਣਾਂ ਨੂੰ ਇੱਕ ਵਾਰ ਮਨਾਉਣਾਂ ਜਰੂਰ ਏ,
ਹੋਰ ਕੁਝ ਪੱਲੇ ਰਹੇ ਨਾ ਰਹੇ ਅਪਣੇ ਯਾਰ ਤੋ ਬਿਨਾਂ,
ਇੱਕ ਵਾਰ ਵਿੱਛੜੇ ਸੱਜਣਾਂ ਨੂੰ ਮੈਂ ਪਾਉਣਾਂ ਜਰੂਰ ਏ,
ਦੂਰ ਰਹਿ ਕੇ ਤਰਸੇ ਹਾਂ ਉਸ ਤੋਂ ਜਿਸ ਪਿਆਰ ਲਈ,
ਉਹ ਪਿਆਰ ਉਹਦੇ ਦਿਲ 'ਚ ਜਗਾਉਣਾ ਜਰੂਰ ਏ,
ਕਿੰਨੀ ਨਫ਼ਰਤ ਕੀਤੀ ਉਨਾਂ ਸਾਨੂੰ ਅਸੀਂ ਦੇਖ ਲਈ,
ਸਾਨੂੰ ਪਿਆਰ ਕਿੰਨਾਂ ਉਸ ਨਾਲ ਦਿਖਾਉਣਾ ਜਰੂਰ ਏ,
ਇੱਕ ਰੀਝ “ਧਰਮ“ ਦੇ ਦਿਲ ਚ ਜੋ ਚਿਰਾਂ ਤੋ ਬਾਕੀ,
ਇੱਕ ਵਾਰ ਗਲ ਲਾ ਕੇ ਯਾਰ ਨੂੰ ਰਵਾਉਣਾ ਜਰੂਰ ਏ.. :(
Pyar Jo Roohan De Andar Takk Jave
ਯਾਰ ਦੀ ਜੋ ਪਿੱਠ ਤੱਕੇ ਉਹ ਯਾਰ ਨਹੀਂਓ ਚੰਗਾ,
ਮੋਕੇ ਤੇ ਜੋ ਨਾਂ ਚੱਲੇ ਉਹ ਹਥਿਆਰ ਨਹੀਂਓ ਚੰਗਾ,
ਨਾ ਕਦੇ ਰਿਹਾ ਕਿਸੇ ਕੋਲ ਜੋ ਨਾ ਹੀ ਕਦੇ ਰਹਿਣਾ,
ਪੈਸੇ, ਸਰੀਰ ਦਾ ਕੀਤਾ ਕਦੇ ਹੰਕਾਰ ਨਹੀਂਓ ਚੰਗਾ,
ਆਸ਼ਿਕ ਉਹ ਜੋ ਯਾਰੀ ਲਾ ਕੇ ਫਿਰ ਤੋੜ ਨਿਭਾਵੇ,
ਯਾਰੀ ਦੀ ਕਦਰ ਨਾ ਕਰੇ ਦਿਲਦਾਰ ਨਹੀਂਓ ਚੰਗਾ,
ਮਾੜੇ ਬੁਰੇ ਕੰਮ ਤੋ ਹਮੇਸ਼ਾ ਪਾਸਾ ਵੱਟ ਲੰਘ ਜਾਈਏ,
ਮਾਪਿਆਂ ਦੀ ਇੱਜ਼ਤ ਘਟਾਵੇ ਕੰਮਕਾਰ ਨਹੀਂਓ ਚੰਗਾ,
ਪਿਆਰ ਉਹ ਜੋ ਯਾਰੋ ਰੂਹਾਂ ਅੰਦਰ ਘਰ ਕਰ ਜਾਵੇ,
ਪਿਆਰ 'ਚ ਜ਼ਿਸਮਾਂ ਦਾ ਕਦੇ ਵਪਾਰ ਨਹੀਂਓ ਚੰਗਾ...