ਜਿੰਨਾਂ ਯਾਰਾਂ ਨੂੰ ਅਸੀਂ ਕਦੇ ਤੇਰੇ ਦਿੱਤੇ ਦਰਦ ਨਾ ਦੱਸੇ,
ਉਨਾਂ ਯਾਰਾਂ ਤੋ ਅੱਜ ਅਪਣੇ ਦਰਦ ਛੁਪਾਉਂਦੇ ਫੜੇ ਗਏ,
ਮੰਨਿਆਂ ਤੇਰੇ ਦਿੱਤੇ ਗਮਾਂ ਦੀ ਰਖਵਾਲੀ ਕਰਦਾ ਹਾਂ ਰੋਜ,
ਅੱਜ ਗਮ ਅੰਦਰ ਰੱਖ ਅੱਖਾਂ ਦੇ ਮੁਸਕੁਰਾਉਂਦੇ ਫੜੇ ਗਏ,
ਜਿਹੜੀ ਛੱਡ ਕੇ ਗਈ ਉਸ ਨੂੰ ਕਦੇ ਯਾਦ ਨਹੀ ਕਰੁੰਗਾਂ,
ਅੱਜ ਉਹਦੀ ਯਾਦ 'ਚ ਹੰਝੂ ਬੇਸ਼ਮਾਰ ਵਹਾਉਂਦੇ ਫੜੇ ਗਏ,
ਜਦੋ ਚਰਚਾ ਸੁਣਿਆ ਅੱਜ ਮੈਂ ਕਿਸੇ ਇਸ਼ਕ ਕਹਾਣੀ ਦਾ,
ਸ਼ਰੇਆਮ ਖੁਦ ਨੂੰ ਰਾਝਾਂ ਤੈਨੂੰ ਹੀਰ ਕਹਾਉਂਦੇ ਫੜੇ ਗਏ...

Leave a Comment