ਤੁਸੀਂ ਤੇ ਮੈਨੂੰ ਜਾਣਦੇ ਹੋ,
ਤੁਸੀਂ ਤੇ ਮੈਨੂੰ ਪਹਿਚਾਣਦੇ ਹੋ,
ਤੁਸੀਂ ਤੇ ਮੇਰੇ ਬਹੁਤ ਕਰੀਬੀ ਹੋ,
ਫਿਰ ਤੁਸੀਂ ਹੀ ਮੇਰੀ ਪੱਤ ਰੋਲੀ ?
ਸਚ ਕਹਿੰਦੇ ਸਿਆਣੇ, ਔਰਤ ਭਾਵੇਂ ਧਰਮ
ਅਕਸਰ ਬਲਾਤਕਾਰੀ ਕਰੀਬੀ ਹੁੰਦੇ ਨੇ !

ਤੁਸੀਂ ਦਿਸਦੇ ਹੋ ਧਰਮੀ,
ਤੁਸੀਂ ਦਿਸਦੇ ਹੋ ਮਿਤਰ-ਪ੍ਰੇਮੀ,
ਤੁਸੀਂ ਦਿਸਦੇ ਹੋ ਖੈਰ-ਖਵਾਹ,
ਫਿਰ ਤੁਸੀਂ ਹੀ ਕੀਤਾ ਚੀਰ-ਹਰਨ ?
ਸਚ ਕਹਿੰਦੇ ਸਿਆਣੇ, ਔਰਤ ਭਾਵੇਂ ਧਰਮ
ਅਕਸਰ ਬਲਾਤਕਾਰੀ ਕਰੀਬੀ ਹੁੰਦੇ ਨੇ !

ਤੁਸੀਂ ਪਹਿਲਾਂ ਵਿਸ਼ਵਾਸ਼ ਬਣਾਉਂਦੇ,
ਤੁਸੀਂ ਪਹਿਲਾਂ ਸੋਹਣੇ ਜਾਲ ਹੋ ਸੁਟਦੇ,
ਤੁਸੀਂ ਭੇੜੀਏ, ਭੇਖੀ ਰੂਪ ਹੋ ਧਰਦੇ,
ਫਿਰ ਤੁਸੀਂ ਹੀ ਮੇਰੀ ਆਤਮਾ ਝਿੰਜੋੜੀ ?
ਸਚ ਕਹਿੰਦੇ ਸਿਆਣੇ, ਔਰਤ ਭਾਵੇਂ ਧਰਮ
ਅਕਸਰ ਬਲਾਤਕਾਰੀ ਕਰੀਬੀ ਹੁੰਦੇ ਨੇ !

ਮੈਂ ਕਦੀ ਔਰਤ ਹਾਂ, ਮੈਂ ਕਦੀ ਧਰਮ ਹਾਂ,
ਸਾਡੀ ਪੱਤ ਬੜੀ ਨਾਜੁਕ, ਪਤਲੀ ਦੀਵਾਰ,
ਅਸੀਂ ਹੱਥ ਜੋੜਦੇ, ਸਾਨੂੰ ਚਾਹੀਦਾ ਸੀ ਪਿਆਰ,
ਤੁਸੀਂ ਵਹਿਸ਼ੀ ਦਰਿੰਦੇ, ਨਹੀ ਕੋਈ ਮਿਆਰ,
ਸਚ ਕਹਿੰਦੇ ਸਿਆਣੇ, ਔਰਤ ਭਾਵੇਂ ਧਰਮ
ਅਕਸਰ ਬਲਾਤਕਾਰੀ ਕਰੀਬੀ ਹੁੰਦੇ ਨੇ !

Leave a Comment