ਯਾਦਾਂ ਅਾਉਂਦੀਆਂ ਜਦੋਂ ਇੱਕਠੇ ਰਹਿੰਦੇ ਹੁੰਦੇ ਸੀ,
ਕੌਣ ਮੈਗੀ ਜ਼ਿਆਦਾ ਖਾਉ, ਨਾਲੇ ਛੋਟੀ ਜਿਹੀ ਚੌਕਲੇਟ ਪਿੱਛੇ ਵੀ ਲੜਦੇ ਹੁੰਦੇ ਸੀ,
ਟੀ ਵੀ ਦੇ ਚੈਨਲ ਬਦਲਣ ਲਈ ਕਿਵੇ ਮਰਦੇ ਹੁੰਦੇ ਸੀ,
ਮੰਮੀ ਨੂੰ ਸ਼ਿਕਾਇਤਾਂ ਲਾਉਣ ਲਈ ਇੱਕ ਦੂਜੇ ਦੀਆਂ ਗਲਤੀਆਂ ਲੱਭਦੇ ਹੁੰਦੇ ਸੀ,
ਆਇਸ ਕਰੀਮ ਫਰਿੱਜ਼ ਚੋ ਕਿਸਨੇ ਖਾ ਲਈ, ਖਾਲੀ ਪੈਕਟ ਨੂੰ ਦੇਖ ਕੇ ਸੜਦੇ ਹੁੰਦੇ ਸੀ,
ਸਕੂਲ ਬੈਗ ਚੋ ਰੋਟੀ ਕੀਹਦੀ ਬਚੀ ਵੇਖ ਕੇ ਮੰਮੀ ਨੂੰ ਦੱਸਦੇ ਹੁੰਦੇ ਸੀ,
ਭੈਣਾਂ ਵਿਆਹ ਤੋਂ ਬਾਅਦ ਚਲੇ ਜਾਂਦੀਆਂ, ਬੱਸ ਯਾਦਾਂ ਰਹਿ ਜਾਂਦੀਆਂ,
ਅਸੀਂ ਸਾਰੇ ਜਣੇ ਇਕੱਠੇ ਕਿੰਨੀਆਂ ਮੌਜਾਂ ਕਰਦੇ ਹੁੰਦੇ ਸੀ...

Leave a Comment