ਤੇਰੇ ਸਾਰੇ ਪਿੰਡ ਨੂੰ ਬੱਤੀਆਂ ਨਾਲ ਸਜਾ ਦੂੰਗਾ,
ਗਲੀਆਂ ਤੇ ਮੋੜਾਂ ਤੇ ਮੈਂ ਫੁੱਲ ਲਵਾ ਦੂੰਗਾ,
ਤੂੰ ਆਮ ਜਿਹੀ #ਲੜਕੀ ਏਂ ਤੈਨੂੰ ਖਾਸ ਬਣਾ ਦੂੰਗਾ,
ਜਿੱਦਣ ਵੀ ਦਿਲ ਕੀਤਾ #ਇਤਿਹਾਸ ਬਣਾ ਦੂੰਗਾ ।

ਅਜੇ ਵਗਦੀਆਂ ਵਗ ਲੈਣ ਦੇ ਇਹ ਪੌਣਾਂ ਸਬਰ ਦੀਆ,
ਅਜੇ ਦੂਰ ਨੇ ਰਾਹਵਾਂ ਨੀਂ ਤੇਰੇ #ਯਾਰ ਦੀ ਕਬਰ ਦੀਆਂ,
ਜੇ ਪਹਿਲਾਂ ਮੌਤ ਵੀ ਆ ਖੜਗੀ ਉਹ ਵੀ ਲਾਸ਼ ਬਣਾ ਦੂੰਗਾ,
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ ।

ਅਜੇ ਰੱਜ ਕੇ ਦਿਲ ਨੂੰ ਨੀਂ ਦਿਲਦਾਰੀ ਕਰ ਲੈਣਦੇ,
ਕੰਡਆਂ ਨੂੰ ਫੁੱਲਾਂ ਦੀ ਪਹਿਰੇਦਾਰੀ ਕਰ ਲੈਣਦੇ,
ਚੰਨ #ਤਾਰੇ ਕੀ ਤੇਰੇ ਪੈਰੀਂ ਆਕਾਸ਼ ਵਿਛਾ ਦੂੰਗਾ,
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ ।

ਮੇਰੀ ਪਿਆਸ ਵੀ ਤੂੰ ਹੀ ਏਂ, ਤਲਾਸ਼ ਵੀ ਤੂੰ ਹੀ ਏਂ,
ਮਾਨਾਂ ਦੇ ਮੁੰਡੇ ਦੀ, ਆਸ ਵੀ ਤੂੰ ਹੀ ਏਂ,
ਇਸ ਹਸ਼ਰ #ਇਸ਼ਕ ਦਾ ਨੀਂ, ਮੈਂ ਖਾਸ ਬਣਾ ਦੂੰਗਾ,
ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾ ਦੂੰਗਾ ।

Leave a Comment