ਸਾਰੇ ਰਮਜਾਂ ਦੀ ਦਵਾਈ ਮਿਲ ਜਾਂਦੀ ਏ ਇੱਕ ਮੋਤ ਤੋ,
ਐਵੇ ਹੀ ਜਿੰਦਗੀ ਤੋ ਜਖ਼ਮਾ ਤੇ ਮਲਹਮ ਲਗਾਉਂਦੇ ਰਹੇ,

ਸਮਸ਼ਾਨਾਂ ਵਿੱਚ ਸੁੱਕੀਆਂ ਲੱਕੜਾਂ ਉਡੀਕਦੀਆਂ ਰਹੀਆਂ,
ਸਾਰੀ ਜਿੰਦਗੀ ਗਿੱਲੀਆਂ ਲੱਕੜਾਂ ਨੂੰ ਅੱਗ ਲਾਉਂਦੇ ਰਹੇ,

ਹਰ ਇੱਕ ਚੰਗੇ ਮਾੜੇ ਨੂੰ ਗਲ ਨਾਲ ਲਾ ਲੈਂਦੀ ਇਹ ਮੋਤ,
ਮਾੜਾ ਨਾ ਕੋਈ ਕਹਿ ਜੇ ਬੋਚ ਬੋਚ ਪੱਬ ਟਿਕਾਉਂਦੇ ਰਹੇ,

ਮੋਤ ਹੀ ਆਖਿਰ ਕਰਦੀ ਏ ਵਫਾ ਧੋਖੇ ਬਾਜ਼ ਜਿੰਦਗੀ ਤੋ,
ਐਵੇ ਬੇਵਫਾ ਜਿੰਦਗੀ ਤੋ ਸਾਰੀ ਉਮਰ ਵਫਾ ਚਾਹੁੰਦੇ ਰਹੇ...

Leave a Comment