ਯਾਰ ਉਹ ਜੋ ਵਿੱਚ ਮੁਸੀਬਤ ਨਾਲ ਖੜ ਜੇ,
ਐਵੇ ਬਹੁਤੇ ਯਾਰ ਬਨਾਉਣ ਦਾ ਕੀ ਫਾਇਦਾ,
ਦਿਲ ਉੱਥੇ ਦੇਈਏ ਜਿੱਥੇ ਅਗਲਾ ਕਦਰ ਕਰੇ,
ਬੇਕਦਰਾਂ 'ਚ ਦਿਲ ਗਵਾਉਣ ਦਾ ਕੀ ਫਾਇਦਾ,
ਅੱਖਾਂ ਪੜ ਜੇ ਦਰਦ ਕਿਸੇ ਦਾ ਜਾਣਿਆ ਨੀ,
ਫਿਰ ਦਿਲਦਾਰ ਅਖਵਾਉਣ ਦਾ ਕੀ ਫਾਇਦਾ,
ਯਾਰੀ ਜਦੋ ਲਾ ਲਈਏ ਫੇਰ ਬੇਖੌਫ ਨਿਭਾਈਏ,
ਡਰ ਰੱਖ ਕੇ ਪਿਆਰ ਪਾਉਣ ਦਾ ਕੀ ਫਾਇਦਾ,
ਪਿਆਰ ਉਹ ਜੋ ਰੂਹਾਂ ਅੰਦਰ ਘਰ ਕਰ ਜਾਵੇ,
ਜਿਸਮ ਦੇਖ ਕੇ ਯਾਰੀ ਲਾਉਣ ਦਾ ਕੀ ਫਾਇਦਾ,
ਜਿਉਂਦੇ ਜੀਅ ਜਦੋ ਕਿਸੇ ਦੀ ਕਦਰ ਨੀ ਕੀਤੀ,
ਫੇਰ ਪਿੱਛੋ ਕਬਰਾਂ ਤੇ ਆਉਣ ਦਾ ਕੀ ਫਾਇਦਾ...

Leave a Comment