ਇੰਨੀਆਂ ਗੂੜ੍ਹੀਆਂ ਪਰੀਤਾਂ ਨਾ ਪਾ ਦਿਲਾ ਤੈਥੋਂ ਮੁੱਹਬਤਾਂ ਨਿਭਾਈਆਂ ਨਹੀਓਂ ਜਾਣੀਆਂ,
ਨਾ ਲੀਕਾਂ ਵਾਹ ਤੂੰ ਦਿਲ ਦੀ ਹਰ ਦੀਵਾਰ ਤੇ, ਤੈਥੋਂ ਇਹ ਮਿਟਾਈਆਂ ਨਹੀਓਂ ਜਾਣੀਆਂ,

ਜਿਨਾਂ ਰਾਹਾਂ ਤੇ ਚੱਲ ਪਿਆ ਤੂੰ ਕਿਸੇ ਨੂੰ ਅਪਣੀ ਜ਼ਿੰਦਗੀ ਦਾ ਹਮਸਫਰ ਬਨਾਉਣ ਲਈ,
ਛੁਟ ਜਾਣਾ ਕਿਸੇ ਮੌੜ ਤੇ ਸਾਥ, ਮੁੜਦੇ ਤੈਥੋਂ ਕੱਲਿਆਂ ਰਾਹਾਂ ਮੁਕਾਈਆਂ ਨਹੀਓਂ ਜਾਣੀਆਂ,

ਮੰਨਿਆ ਪਿਆਰ ਵਿੱਚ ਲੰਘਦੇ ਦਿਨ ਤੇਰੇ ਬੜੇ ਰੰਗੀਨ, ਰੋਜ਼ ਲੁੱਟਦਾ ਮੌਜ ਬਹਾਰਾਂ ਤੂੰ,
ਪਰ ਇਨਾਂ ਯਾਦਾਂ ਦੀ ਕੰਢੇਦਾਰ ਚਾਦਰ ਤੇ ਸੋ ਕੇ ਤੈਥੋਂ ਰਾਤਾਂ ਲੰਘਾਈਆਂ ਨਹੀਓਂ ਜਾਣੀਆਂ

 

Leave a Comment