ਕਿਸੇ ਨੂੰ ਰੱਜ ਕੇ ਦੀਦਾਰ ਹੁੰਦਾ ਏ,,
ਕਿਸੇ ਨੂੰ ਸਾਫ ਹੀ ਇੰਨਕਾਰ ਹੁੰਦਾ ਏ,,
ਪਤਾ ਨੀ ਕਿਉਂ...
ਕਈ ਵਾਰ ਤਾਂ ਮਲਾਹ ਜ਼ੋਰ ਲਾ ਲਾ ਕੇ ਹਾਰ ਜਾਂਦੇ ਨੇ..
ਤੇ ਕਦੀ ਪਲਾਂ 'ਚ' ਬੇੜਾ ਪਾਰ ਹੁੰਦਾ ਏ,,
ਪਤਾ ਨੀ ਕਿਉਂ...
ਜਿਹੜੇ ਸੌ ਸੌ ਵਾਦਿਆਂ ਨੂੰ ਕਰ ਕੇ ਮੁੱਕਰ ਜਾਂਦੇ ਨੇ,
ਉਹਨਾਂ ਦਾ ਫੇਰ ਵੀ ਇਤਬਾਰ ਹੁੰਦਾ ਏ,,
ਪਤਾ ਨੀ ਕਿਉਂ...

Leave a Comment