ਚਿੜੀ ਦੇਖਕੇ ਪਿੰਜਰੇ ਦੇ ਵਿੱਚ ਬੈਠੀ ਬਿੱਲੀ ਸੋਚੇ,
ਜੇ ਹੁੰਦੀ ਇਹ ਬਾਹਰ ਤਾਂ ਅੱਜ ਮੈਂ ਖਾ ਜਾਣੀ ਸੀ ਸਾਰੀ।
ਨੀਲਾ ਦੇਖ ਅਕਾਸ਼ ਚਿੜੀ ਦੇ ਵਿੱਚ ਖਿਆਲੀਂ ਆਇਆ
ਜੇ ਨਾ ਹੁੰਦੀ ਪਿੰਜਰੇ ਦੇ ਵਿੱਚ ਅੰਬਰੀ ਲਉਂਦੀ ਉਡਾਰੀ।
ਇਓ ਹੀ ਪਾਗਲ ਦਿਲ ਸੋਚੇ"ਹਾਏ ਲੰਬੇ ਇਸ਼ਕ ਦੇ ਪੈਂਡੇ"
ਜੇ ਨਾ ਕਰਦੇ ਪਿਆਰ ਤਾਂ ਜਾਂਦੀ ਸੌਖੀ ਉਮਰ ਗੁਜ਼ਾਰੀ
ਵਿੱਚ ਖਿਆਲਾਂ ਘਿਰਿਓ ਦਿਲ ਨੂੰ ਦੇਖ "ਕਮਲ ਹੀਰ" ਪਿਆ ਆਖੇ
ਜੇ ਨਾ ਹੁੰਦੇ ਖਿਆਲ ਤਾਂ ਫਿਰ ਮੈਂ ਬਣਦਾ ਕਿੰਝ ਲਿਖਾਰੀ।

Leave a Comment