ਲੋਕ ਸਾਧੂ ਸੰਤਾਂ ਨੂੰ ਵੀ ਚੋਰ ਸਮਝ ਲੈਂਦੇ,
ਬਿਨਾਂ ਪੁੱਛੇ ਬੇਗਾਨੀ ਪੋੜੀ ਚੜੀ ਦਾ ਨੀ ਹੁੰਦਾ,
ਨਾ ਲਿਖੀਏ ਆਪਣਾ ਦਰਦ ਕਿਸੇ ਸਾਹਮਣੇ,
ਕਿਸੇ ਦਾ ਦਰਦ ਕਿਸੇ ਸਾਹਮਣੇ ਪੜੀ ਦਾ ਨੀ ਹੁੰਦਾ,
ਹਰ ਦਿਲ ਵਿੱਚ ਯਾਰਾ ਇੱਥੇ ਰੱਬ ਵਸਦਾ,
ਨਿੱਕੀ ਨਿੱਕੀ ਗੱਲੋ ਕਿਸੇ ਨਾਲ ਲੜੀ ਦਾ ਨੀ ਹੁੰਦਾ,
ਅੱਜ ਨਹੀ ਤਾਂ ਕੱਲ ਖੜੇ ਹੋ ਜਾਣੇ ਮਹਿਲ ਮੁਨਾਰੇ,
ਕਿਸੇ ਦੀ ਹੁੰਦੀ ਦੇਖ ਤਰੱਕੀ ਸੜੀ ਦਾ ਨੀ ਹੁੰਦਾ,
ਵੈਰ ਕੱਢਣ ਵਾਲਾ ਆਖਿਰ ਵੈਰ ਕੱਢ ਹੀ ਜਾਂਦਾ,
ਐਵੇ ਹਰੇਕ ਨਾਲ ਬਹੁਤਾ ਅੜੀ ਦਾ ਨੀ ਹੁੰਦਾ,
ਹੋਈ ਗਲਤੀ ਤਾਂ ਉਸਨੂੰ ਸਿਰ ਮੱਥੇ ਮੰਨੀਏ,
ਆਪਣਾ ਦੋਸ਼ ਕਿਸੇ ਸਿਰ ਮੜੀ ਦਾ ਨੀ ਹੁੰਦਾ,
ਮਾੜਿਆਂ ਨਾਲ ਰਹਿ ਕੇ ਨਾ ਕੋਈ ਚੰਗਾ ਬਣਦਾ,
ਮਾੜੇ ਲੋਕਾਂ ਵਿੱਚ ਬਹੁਤਾਂ ਖੜੀ ਦਾ ਨੀ ਹੁੰਦਾ,
ਜੇ ਸੋਹਣਿਆਂ ਦੇ ਪਿਆਰ ਦੀ ਇੱਜ਼ਤ ਕਰੀਏ,
ਹਰ ਰੋਜ਼ ਮਹਿਬੂਬ ਗਲੀ ਵੜੀ ਦਾ ਨੀ ਹੁੰਦਾ,
ਪਰਖ ਕਰਕੇ ਹੀ ਅਪਣੇ ਯਾਰ ਬਣਾਈਏ,
ਹਰ ਇੱਕ ਨੂੰ ਨਗੀਨਿਆਂ ਦੀ ਥਾਂ ਜੜੀ ਦਾ ਨੀ ਹੁੰਦਾ,
ਸੱਚੀ ਮੁੱਹਬਤ ਮਿਲਦੀ ਇੱਕ ਵਾਰ ਜ਼ਿੰਦਗੀ 'ਚ,
ਹਰ ਰੋਜ਼ ਕਿਸੇ ਦੇ ਇਸ਼ਕ ਵਿੱਚ ਹੜੀ ਦਾ ਨੀ ਹੁੰਦਾ...

Leave a Comment