ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ,
ਕੋਈ ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ,
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ,
ਕੋਈ ਇਸਨੂੰ ਜਿੱਤ ਜਾਂਦਾ ਕੋਈ ਹਾਰ ਜਾਂਦਾ,
ਇਸ਼ਕ ਹੰਝੂਆਂ ਦਾ ਉਹ ਸਮੁੰਦਰ ਯਾਰੋ,
ਕੋਈ ਵਿੱਚ ਡੁੱਬ ਜਾਂਦਾ ਕੋਈ ਕਰ ਪਾਰ ਜਾਂਦਾ,
ਇਸ਼ਕ ਇੱਕ ਇਹੋ ਜਿਹਾ ਤੂਫਾਨ ਯਾਰੋ,
ਕੋਈ ਵਿੱਚ ਰੁਲ ਜਾਂਦਾ ਕੋਈ ਸਹਾਰ ਜਾਂਦਾ...

Leave a Comment