ਇਸ਼ਕ਼ ਬੰਦੇ ਦੀ ਜਾਤ ਓ ਲੋਕੋ,
ਤੇ ਯਾਰੀ ਬੰਦੇ ਦਾ ਇਮਾਨ.
ਇਸ਼ਕ਼ ਤਾ ਮੰਗੇ ਸਿਰ ਦੀ ਬਾਜ਼ੀ,
ਤੇ ਯਾਰੀ ਮੰਗੇ ਦਿਲ-ਜਾਨ.
ਇਸ਼ਕ਼ ਚ ਬੰਦਾ ਮਿੱਟ ਜਾਂਦਾ ਆ,
ਤੇ ਯਾਰੀ 'ਚ ਹੋ ਜਾਂਦਾ ਕੁਰਬਾਨ.
ਇਸ਼ਕ਼ ਨਚਾਵੇ ਗਲੀ ਗਲੀ
ਤੇ ਯਾਰੀ ਨਚਾਵੇ ਜਹਾਨ.
ਵੇਖੀ ਦੋਵਾਂ ਨੂੰ ਛੇੜ ਨਾ ਬੈਠੀ,
ਜੇ ਇੱਕ ਵਿਚ ਦੇਣਾ ਪੈਂਦਾ ਸਿਰ ਸਜਨਾ
ਤੇ ਦੂਜੇ 'ਚ ਹਥੇਲੀ ਤੇ ਰੱਖਣੀ ਪੈਂਦੀ ਜਾਨ ਸਜਨਾ...

Leave a Comment