ਮੁੱਦਤ ਹੋ ਗਈ ਕਦੇ ਹੋਈ ਨਾ ਮੁਲਾਕਾਤ ਮੇਰੇ ਦੋਸਤਾ,
ਬੜੀ ਮੁਸ਼ਕਿਲ ਲੰਘਦੀ ਸਾਡੀ ਹਰ ਰਾਤ ਮੇਰੇ ਦੋਸਤਾ,

ਕੋਈ ਮੋਮ ਬਣ ਜਾਂਦਾ ਤੇ ਕੋਈ ਬਣ ਜਾਂਦਾ ਪੱਥਰ ਦਿਲ,
ਸ਼ਾਇਦ ਆਪਣੀ ਆਪਣੀ ਹੁੰਦੀ ਏ ਔਕਾਤ ਮੇਰੇ ਦੋਸਤਾ,

ਮੈ ਗਲਤ ਸੀ ਜਾ ਤੂੰ ਗਲਤ ਸੀ ਜੋ ਵਿੱਛੜ ਗਏ ਆਪਾਂ,
ਫੇਰ ਕਦੇ ਤਾਂ ਹੋਵੇ ਪਿਆਰ ਦੀ ਸ਼ੁਰੂਆਤ ਮੇਰੇ ਦੋਸਤਾ,

ਤੂੰ ਆਪ ਕਹਿੰਦਾ ਸੀ ਕਿ ਕਦੇ ਨਾਂ ਬਦਲਾਂਗੇ ਆਪਾਂ ਦੋਵੇਂ,
ਪਰ ਮੈਨੂੰ ਲਗਦਾ ਬਦਲ ਗਏ ਨੇ ਹਾਲਾਤ ਮੇਰੇ ਦੋਸਤਾ...

Leave a Comment