ਕਦੀ ਤਾਂ ਜਾਪੇ ਜੀਕਰ ਸੋਨ ਸਵੇਰਾ ਹੈ,
ਕਦੀ ਕਦੀ ਇਉਂ ਜਾਪੇ ਘੋਰ ਹਨੇਰਾ ਹੈ,
ਦਿਲ ਦੇ ਬੂਹੇ ਖੋਲ ਕੇ ਜਦ ਵੀ ਤਕਿਆ ਹੈ,
ਹਰ ਪਾਸੇ ਹੀ ਦਿਸਿਆ ਉਸ ਦਾ ਚੇਹਰਾ ਹੈ,
ਸੱਤ ਜਨਮਾਂ ਦੇ ਸਾਥ ਲਈ ਭੀਖ ਮੰਗਦੇ ਹਾਂ,
ਜ਼ਿੰਦਗੀ ਨੇ ਫੇਰ ਨਾਂ ਪਾਉਣਾ ਫੇਰਾ ਹੈ,
ਹੰਝੂ,ਹਾਉਕੇ, ਨਖਰੇ, ਰੋਸ, ਮੁੱਹਬਤ ਹੈ,
ਪਿਆਰ ਦਾ ਦੇਖੋ ਕਿੰਨਾ ਚੌੜਾ ਘੇਰਾ ਹੈ,
ਦੇਖਦਿਆਂ ਹੀ ਉਸ ਨੂੰ ਮੈਨੂੰ ਭੁੱਲ ਜਾਵੇ,
ਲਗਦਾ ਹੈ ਹੁਣ ਮੇਰਾ ਦਿਲ ਨਾਂ ਮੇਰਾ ਹੈ,
ਜਦ ਤੱਕ ਤੋਰੋ ਅਸੀਂ ਤਾਂ ਤੁਰਦੇ ਜਾਣਾ ਹੈ,
ਸਾਡੇ ਕੋਲ ਤਾਂ ਨਦੀਆਂ ਵਾਲਾ ਜੇਰਾ ਹੈ,
ਉਸ ਦੀ ਖਾਤਿਰ ਛੱਡੀਆਂ ਆਦਤਾਂ ਸਾਰੀਆਂ ਨੇ,
ਚਿੱਟੇ ਕਾਗਜ਼ ਵਰਗਾ ਹੁਣ ਇਹ ਮਨ ਮੇਰਾ ਹੈ...

Leave a Comment