ਉਹਦੀ ਇਕ ਮੁਸਕਾਨ ਨਾਲ਼ ਪੀੜਾਂ ਵਾਲੇ ਵੀ ਹੱਸਦੇ ਸੀ ,
ਅੱਖ਼ਾਂ ਵਿਚ ਉਸ ਕੁੜੀ ਦੇ ਕਿੰਨੇ ਸੁਪਨੇ ਵਸਦੇ ਸੀ,
ਸੁਣਿਐ ਏ ਪੜਨ ਵਿਚ ਉਹ ਬੜੀ ਹੁਸ਼ਿਆਰ ਸੀ ,
ਮਾਪਿਆਂ ਤੇ ਕਿਤਾਬਾਂ ਨਾਲ ਉਹਦਾ ਗੂੜਾ ਪਿਆਰ ਸੀ ,
ਪਰ ਇਕ ਮੁੰਡਾ ਸ਼ੈਤਾਨ ਜਿਹਾ ਉਹਦਾ ਰਾਹ ਰੋਕਣ ਲੱਗਾ,
ਉਹ ਸਹਿਮ ਕੇ ਲੰਘਦੀ ਰਹੀ ਉਸਦੇ ਚਾਅ ਟੋਕਣ ਲੱਗਾ ,
ਉਸ ਕੁੜੀ ਦੀਆਂ ਸਦਰਾਂ ਦਾ ਗ਼ਲ ਉਹਨੇ ਘੁੱਟ ਦਿੱਤਾ ,
ਇਕ ਦਿਨ ਬੇਦਰਦੇ ਨੇ ਚਿਹਰੇ ਤੇ ਐਸਿਡ ਸੁੱਟ ਦਿੱਤਾ,
ਉਹ ਤੜਫ -ਤੜਫ ਰੋਈ , ਲੋਕੀਂ ਖੜ- ਖ਼ੜ ਤੱਕਦੇ ਰਹੇ , ਬੜਾ ਮਾੜਾ ਹੋਇਆ ਕਹਿੰਦੇ ,
ਪਰ ਕੋਲੇ ਜਾਣੋਂ ਜਕਦੇ ਰਹੇ , ਉਸ ਸ਼ੈਤਾਨ ਦੀ ਤਾਂ ਚੌਥੇ ਦਿਨ ਬੇਲ ਹੋ ਗਈ ,
ਪਰ ਉਸ ਕੁੜੀ ਨੂੰ ਉਮਰਾਂ ਲਈ ਪਰਦੇ ਦੀ ਜੇਲ ਹੋ ਗਈ,
ਉਸ ਵਰਗੀਆਂ ਕਈ ਕੁੜੀਆਂ ਦਾ #ਦਿਲ ਦਰਦ ਜਿਹਾ ਰੱਖਦਾ ਏ ,
ਮਨ ਖ਼ੁਦ ਮੈਲਾ ਜ਼ਮਾਨੇ ਦਾ , ਉਹਨਾਂ ਨੂੰ ਬਦਸੂਰਤ ਦੱਸਦਾ ਏ ,
ਕਦੇ ਨੇੜੇ ਹੋ ਕੇ ਵੇਖ , ਰੱਬ ਉਹਨਾਂ ਵਿਚ ਵੀ ਵਸਦਾ ਏ....

Leave a Comment