ਮੇਰੇ ਦੇਸ਼ ਨੂੰ ਪੱਟਿਆ ਫਿਲਮਾਂ ਨੇ,
ਕੁਝ ਦਾਰੂ, ਸਿਗਰਟਾਂ, ਚਿਲਮਾਂ ਨੇ,
ਕੁਝ ਗੈਰ ਕਾਨੂੰਨੀ ਇਲਮਾਂ ਨੇ,
ਮੇਰਾ ਸਾਰਾ ਮੁਲਕ ਉਜਾੜਤਾ,

ਕੁਝ ਲਾਪਰਵਾਹ ਸਰਕਾਰਾਂ ਨੇ,
ਕੁਝ ਵਿਕੇ ਹੋਏ ਅਖਬਾਰਾਂ ਨੇ,
ਕੁਝ ਧਰਮ ਦੇ ਠੇਕੇਦਾਰਾਂ ਨੇ,
ਮੇਰਾ ਸਾਰਾ ਮੁਲਕ ਉਜਾੜਤਾ,

ਕੁਝ ਉੱਪਰੋਂ ਨਾ-ਇਨਸਾਫੀ ਨੇ,
ਕੁਝ ਅੰਦਰ ਦੀ ਬਦਮਾਸ਼ੀ ਨੇ,
ਕੁਝ ਸੱਚ ਨੂੰ ਲੱਗਦੀ ਫਾਂਸੀ ਨੇ,
ਮੇਰਾ ਸਾਰਾ ਮੁਲਕ ਉਜਾੜਤਾ,

ਕੁਝ ਚੌਧਰ, ਚੋਰ-ਉਚੱਕਿਆਂ ਨੇ,
ਕੁਝ ਲਾਈਨਾਂ ਨੇ, ਕੁਝ ਧੱਕਿਆਂ ਨੇ,
ਕੁਝ ਗੈਰਾਂ ਨੇ, ਕੁਝ ਸਕਿਆਂ ਨੇ,
ਮੇਰਾ ਸਾਰਾ ਮੁਲਕ ਉਜਾੜਤਾ !!!

Leave a Comment